ਸੁਖਬੀਰ ਬਾਦਲ ਦੇ 350 ਕਰੋੜ ਨੂੰ ਲੱਗਾ ਚੂਨਾ, ਡ੍ਰੀਮ ਪ੍ਰੋਜੈਕਟ ਵੀ ਹੋਵੇਗਾ ਬੰਦ
ਪੰਜਾਬ ਦੇ ਏਅਰ ਕੰਡੀਸ਼ਨਰ ਮੋਹਾਲੀ ਬੱਸ ਸਟੈਂਡ ਨੂੰ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 350 ਕਰੋੜ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ 'ਚ ਨਾ ਤਾਂ ਕੋਈ
ਮੋਹਾਲੀ- ਪੰਜਾਬ ਦੇ ਏਅਰ ਕੰਡੀਸ਼ਨਰ ਮੋਹਾਲੀ ਬੱਸ ਸਟੈਂਡ ਨੂੰ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 350 ਕਰੋੜ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ 'ਚ ਨਾ ਤਾਂ ਕੋਈ ਯਾਤਰੀ ਆਉਂਦੇ ਹਨ ਅਤੇ ਨਾ ਹੀ ਕੋਈ ਬੱਸ ਇਸ ਬੱਸ ਸਟੈਂਡ ਚੋਂ ਸਵਾਰੀ ਲੈਂਦੀ ਹੈ। ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਵਿਚ ਇਸ ਬੱਸ ਅੱਡੇ ਨੂੰ ਮਾਲ ਬਣਾਉਣ ਲਈ ਵਿਚਾਰ ਚੱਲ ਰਹੇ ਸਨ।
ਫਿਲਹਾਲ ਪੰਜਾਬ ਦੇ ਲੋਕਾਂ ਲਈ ਇਹ ਬੱਸ ਸਟੈਂਡ ਕੁੱਝ ਵੀ ਨਹੀਂ ਹੈ। ਪੰਜਾਬ 'ਚ ਨਵੇਂ ਬਣ ਰਹੇ 15 ਬੱਸ ਅੱਡਿਆਂ ਵਿਚ ਮੋਹਾਲੀ ਦਾ ਨਾਮ ਸ਼ਾਮਲ ਨਹੀਂ ਹੈ। ਮੋਹਾਲੀ ਦੇ ਵਿਧਾਇਕ ਅਤੇ ਮੰਤਰੀ ਬਲਬੀਰ ਸਿੰਘ ਸਿੱਧੂ ਪਹਿਲਾਂ ਤੋਂ ਹੀ ਇਸ ਬੱਸ ਅੱਡੇ ਨੂੰ ਬੇਕਾਰ ਦੱਸ ਦੇ ਹੋਏ ਖਤਮ ਕਰਨ ਦੀ ਮੰਗ ਮੁੱਖ ਮੰਤਰੀ ਅੱਗੇ ਰੱਖ ਚੁੱਕੇ ਹਨ। ਪੰਜਾਬ ਦੇ ਟਰਾਂਸਪੋਰਟ ਵਿਭਾਗ 'ਚ ਮੋਹਾਲੀ ਦਾ ਬੱਸ ਅੱਡਾ ਚਰਚਾ ਦਾ ਵਿਸ਼ਾ ਹੈ।
ਦੱਸ ਦੀਏ ਕਿ 16 ਦਸੰਬਰ 2016 ਵਿਚ ਇਸ ਬੱਸ ਅੱਡੇ ਦਾ ਉਦਘਾਟਨ ਹੋਇਆ ਸੀ। ਇਸ ਦਾ ਨਿਰਮਾਣ ਪੰਜਾਬ ਬੁਨਿਆਦੀ ਵਿਕਾਸ ਢਾਂਚਾ ਵਿਭਾਗ ਵੱਲੋਂ ਪੀਪੀਪੀ ਯੋਜਨਾ 'ਤੇ ਦੇਣ ਲਈ ਕਰਵਾਇਆ ਗਿਆ ਸੀ। ਇਸ ਅੱਡੇ ਵਿਚ 13 ਤੋਂ ਵੱਧ ਮੰਜ਼ਿਲਾ ਬਣਨੀਆਂ ਸਨ, 130 ਕਮਰੇ ਬਣਨੇ ਸਨ ਤੇ ਪੰਜ ਸਿਤਾਰਾ ਹੋਟਲ, ਇਕ ਬੈਂਕੁਏਟ ਹਾਲ ਅਤੇ ਹੈਲੀਪੈਡ ਬਣਾਇਆ ਜਾਣਾ ਸੀ।
ਇਸ ਬੱਸ ਅੱਡੇ ਵਿਚ ਬੱਸਾਂ ਦਾ ਜਾਣਾ ਤਾਂ ਸੌਖਾ ਸੀ ਪਰ ਬਾਹਰ ਨਿਕਲਣਾ ਔਖਾ ਸੀ। ਇਕ ਤਕਨੀਕੀ ਮਾਹਿਰ ਮੁਤਾਬਿਕ ਇਹ ਬੱਸ ਅੱਡਾ ਤਕਨੀਕੀ ਰੂਪ ਨਾਲ ਠੀਕ ਨਹੀਂ ਬਣਿਆ ਇਸ ਲਈ ਇਸ ਵਿਚ ਬੱਸਾਂ ਦਾ ਆਉਣਾ ਜਾਣਾ ਬੰਦ ਹੋ ਗਿਆ। ਬੱਸਾਂ ਬੱਸ ਅੱਡੇ ਦੇ ਅੰਦਰ ਜਾਂਦੀਆਂ ਹਨ ਅਤੇ ਅੱਡਾ ਫੀਸ ਪਰਚੀ ਕਟਵਾ ਕੇ ਬਾਹਰ ਆ ਜਾਂਦੀਆਂ ਹਨ। ਇਸ ਬੱਸ ਅੱਡੇ ਨੂੰ ਇਕ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ। ਫਿਲਹਾਲ ਇਸ ਬੱਸ ਅੱਡੇ ਨੂੰ ਬੰਦ ਕਰਨ ਦੀ ਪ੍ਰਕਿਰਿਆ ਤੇ ਕੰਮ ਸ਼ੁਰੂ ਹੋ ਗਿਆ ਹੈ।