ਜਗਰਾਓਂ ਆਮ ਆਦਮੀ ਪਾਰਟੀ ਦੇ ਧਰਨੇ ਵਿੱਚ ਪਹੁੰਚੀ ਆਪ ਦੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਰਾਓਂ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ...

Aap Leadership

ਜਗਰਾਓਂ: ਜਗਰਾਓਂ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਗਰਾਉਂ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਜੋ ਧਰਨੇ ਆਪਣੇ ਵਰਕਰਾਂ ਨਾਲ ਮਿਲ ਲਾਗਏ ਤੇ ਉਸ ਧਰਨੇ ਤੋਂ ਬਾਅਦ ਜਗਰਾਉਂ ਪੁਲਿਸ ਨੇ ਵਿਧਾਇਕਾ ਅਤੇ ਉਸ ਦੇ ਵਰਕਰਾਂ ਤੇ ਪਰਚੇ ਕੀਤੇ ਉਸ ਦੇ ਵਿਰੋਧ ਵਿੱਚ ਪਰਚੇ ਰੱਦ ਕਰਾਉਣ ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਅੱਜ ਜਗਰਾਓਂ ਵਿਖੇ ਲਗਾਏ ਗਏ ਧਰਨੇ ਵਿੱਚ ਆਪ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ। 

ਪੰਜਾਬ ਦੀ ਵਿਧਾਇਕਾ ਅਤੇ ਸੀਨੀਅਰ ਆਪ ਆਗੂ ਸਾਰਿਆਂ ਨੇ ਮਿਲ ਕੇ ਜਗਰਾਓ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇ ਲਗਾਏ ਤੇ ਪਰਚੇ ਵਾਪਿਸ ਲੈਣ ਲਈ ਸੰਮੁਚੀ ਲੀਡਰਸ਼ਿਪ ਦਾ ਇਕ ਸਮੂਹ ਐਸ ਐਸ ਪੀ ਜਗਰਾਉਂ ਚਰਨਜੀਤ ਸਿੰਘ ਸੋਹਲ਼ ਨੂੰ ਮਿਲਿਆ। ਅਤੇ ਇਨਸਾਫ ਦੀ ਗੁਹਾਰ ਲਗਾਈ। ਇਸ ਮੌਕੇ ਹਰਪਾਲ ਚੀਮਾ ਅਤੇ ਹੋਰ ਵਿਧਾਇਕ ਨੇ ਕਿਹਾ ਕਿ ਸ਼ਰੇਆਮ ਸਰਕਾਰ ਦੇ ਦਵਾਬ ਹੇਠਾਂ ਇਹ ਕਾਰਵਾਈ ਹੋਈ ਹੈ। ਤੇ ਚੋਣਾਂ ਵਿੱਚ ਭੀ ਪਾਰਟੀ ਨਾਲ ਧੱਕਾ ਹੋਇਆ ਹੈ।

ਦੂਸਰੀ ਪਾਸੇ ਐਸ ਐਸ ਪੀ ਸਾਹਿਬ ਨੇ ਕਿਹਾ ਕਿ ਉਹਨਾਂ ਕਿਸੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਕਾਨੂੰਨ ਦੀ ਉਲੰਗਣਾ ਕਰਨ ਕਰਕੇ ਇਹ ਸਭ ਹੋਇਆ। ਬਾਕੀ ਅਸੀਂ ਇਸ ਤੇ ਵਿਚਾਰ ਕਰਾਂਗੇ। ਕਿਹਾ ਕਿ ਚੋਣਾਂ ਵਿੱਚ ਬਿਲਕੁਲ ਨਿਸਪਖ ਚੋਣਾਂ ਹੋਇਆ ਤੇ ਨਤੀਜੇ ਭੀ ਕੋਈ ਪੱਖਪਾਥ ਨਹੀਂ ਆਏ ਸਗੋਂ ਕੋਈ ਦਵਾਬ ਹੈੱਠ ਨਾ ਆ ਸਾਫ ਰੋਲ ਸਾਰੇ ਅਫਸਰ ਸਾਹਿਬਾਨ ਨੇ ਅਦਾ ਕੀਤਾ ਹੈ।