ਤਰਨਤਾਰਨ : ਥਾਣਾ ਸਿਟੀ 'ਚ ਤਾਇਨਾਤ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

22 ਦਸੰਬਰ 2022 ਨੂੰ ਡਿਊਟੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਹੋਈ ਸੀ।

photo

 

ਤਾਰਨਤਾਰਨ : ASI ਰਜਿੰਦਰ ਸਿੰਘ ਭੁੱਲਰ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਸਿਟੀ ਵਿਖੇ ਤਾਇਨਾਤ ਏਐਸਆਈ ਰਜਿੰਦਰ ਸਿੰਘ ਭੁੱਲਰ ਹਾਲ ਹੀ 'ਚ ਥਾਣਾ ਸਰਹਾਲੀ ਤੋਂ ਇੱਥੇ ਤਾਇਨਾਤ ਹੋਏ ਸਨ ਤੇ 22 ਦਸੰਬਰ 2022 ਨੂੰ ਡਿਊਟੀ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸ਼ਿਕਾਇਤ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਪਟਨਾ 'ਚ ਪਾਰਕਿੰਗ ਵਿਵਾਦ 'ਚ 2 ਗੁੱਟਾ ਵਿਚਾਲੇ ਹੋਈ ਝੜਪ, ਚੱਲੀਆਂ ਗੋਲੀਆਂ, 2 ਦੀ ਮੌਤ : ਗੋਦਾਮ ਅਤੇ ਮੈਰਿਜ ਹਾਲ ਨੂੰ ਲਗਾਈ ਅੱਗ  

ਇਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੇ ਐਤਵਾਰ ਨੂੰ ਉਪਰੋਕਤ ਹਸਪਤਾਲ ਵਿੱਚ ਇਲਾਜ ਦੌਰਾਨ ਆਖ਼ਰੀ ਸਾਹ ਲਿਆ। 

ਇਹ ਖ਼ਬਰ ਵੀ ਪੜ੍ਹੋ : ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕਾਰ ਨੇ ਮੋਟਰਸਾਈਕਲ ਨੌਜਵਾਨ ਨੂੰ ਮਾਰੀ ਟੱਕਰ, ਹੋਈ ਮੌਤ