124 ਠੇਕੇ ਲੈਣ ਲਈ 1775 ਦਰਖ਼ਾਸਤਾਂ ਪਹੁੁੰਚੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਾਲ 136 ਕਰੋੜ ਰੁਪਏ ਮਾਲੀਏ ਵਜੋਂ ਪ੍ਰਾਪਤ ਹੋਣਗੇ ਜਦੋਂਕਿ ਪਿਛਲੇ ਸਾਲ 123 ਕਰੋੜ ਪ੍ਰਾਪਤ ਹੋਏ ਸਨ।

1775 applications received for wine shops in Punjab

ਰੂਪਨਗਰ ਜ਼ਿਲ੍ਹੇ ਵਿਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ 24 ਗਰੁੱਪਾਂ ਦੇ 124 ਠੇਕੇ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀਆਂ/ ਫਰਮਾਂ ਵਲੋਂ 1775 ਦਰਖ਼ਾਸਤਾਂ ਪ੍ਰਾਪਤ ਹੋਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਤੇ ਇਨਕਮ ਟੈਕਸ ਦੇ ਕਮਿਸ਼ਨਰ ਸੁਖਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਰਖ਼ਾਸਤਾਂ ਤੋਂ 5,32,50,000 ਰੁਪਏ ਮਾਲੀਏ ਵਜੋਂ ਪ੍ਰਾਪਤ ਹੋਏ ਹਨ....

......ਜਦੋਂਕਿ ਪਿਛਲੇ ਸਾਲ 3033 ਦਰਖ਼ਾਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਤੋਂ ਸਰਕਾਰ ਨੂੰ 5,45,94,000 ਰੁਪਏ ਪ੍ਰਾਪਤ ਹੋਏ ਸਨ। ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਸਵੇਰੇ ਨੌਂ ਵਜੇ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂਂ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ/ ਨਿਗਰਾਨ ਤੇ ਬਿਨੈਕਾਰਾਂ ਦੀ ਹਾਜ਼ਰੀ ਵਿਚ ਜੀਐੱਸ ਅਸਟੇਟ ਰੂਪਨਗਰ ਵਿਚ ਠੇਕੇ ਅਲਾਟ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਸਾਲ 136 ਕਰੋੜ ਰੁਪਏ ਮਾਲੀਏ ਵਜੋਂ ਪ੍ਰਾਪਤ ਹੋਣਗੇ ਜਦੋਂਕਿ ਪਿਛਲੇ ਸਾਲ 123 ਕਰੋੜ ਪ੍ਰਾਪਤ ਹੋਏ ਸਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਨੂੰ 18 ਜ਼ੋਨਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਚੰਡੀਗੜ੍ਹ ’ਚ ਵਿਕਣ ਵਾਲੀ ਸ਼ਰਾਬ ਇਸ ਜ਼ਿਲ੍ਹੇ ਵਿੱਚ ਨਹੀਂ ਵਿਕ ਸਕੇਗੀ....

ਕਿਉਂਕਿ ਸਰਕਾਰ ਵੱਲੋਂ ਪੁਲੀਸ ਦੇ 50 ਜਵਾਨ ਰੂਪਨਗਰ ਵਿਚ ਕੇਵਲ ਚੰਡੀਗੜ੍ਹ ਤੋਂ ਆਉਣ ਵਾਲੀ ਸ਼ਰਾਬ ਦੀ ਚੈਕਿੰਗ ਲਈ ਆਬਕਾਰੀ ਦਫ਼ਤਰ ਰੂਪਨਗਰ ਨੂੰ ਦਿੱਤੇ ਗਏ ਹਨ, ਜੋ ਰੋਜ਼ਾਨਾ ਚੈਕਿੰਗ ਕਰਨਗੇ।