ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਪ੍ਰਕਿਰਿਆ ਮੁਕੰਮਲ, ਨਿਰਮਲ ਸਿੰਘ ਠੇਕੇਦਾਰ ਬਣੇ ਨਵੇਂ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰਨੀ ਕਮੇਟੀ ਦੀਆਂ ਅਹੁਦੇਦਾਰੀਆਂ ਲਈ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਨਤੀਜੇ ਐਲਾਨ ਦਿਤੇ

New President of Chief Khalsa Diwan

ਚੰਡੀਗੜ੍ਹ : ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰਨੀ ਕਮੇਟੀ ਦੀਆਂ ਅਹੁਦੇਦਾਰੀਆਂ ਲਈ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਨਤੀਜੇ ਐਲਾਨ ਦਿਤੇ ਗਏ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਵਜੋਂ ਨਿਰਮਲ ਸਿੰਘ ਠੇਕੇਦਾਰ ਦੀ ਚੋਣ ਕੀਤੀ ਗਈ ਹੈ ਜਦਕਿ ਮੀਤ ਪ੍ਰਧਾਨ ਵਜੋਂ ਇੰਦਰਜੀਤ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਵਿਕਰਾਂਤ ਚੁਣੇ ਗਏ ਹਨ। ਇਸ ਤੋਂ ਇਲਾਵਾ ਆਨਰੇਰੀ ਸਕੱਤਰ ਵਜੋਂ ਸੁਰਿੰਦਰ ਸਿੰਘ ਰੁਮਾਲੇ ਵਾਲੇ ਅਤੇ ਸਵਿੰਦਰ ਸਿੰਘ ਕੱਥੂਨੰਗਲ ਦੀ ਚੋਣ ਕੀਤੀ ਗਈ ਹੈ। ਸਥਾਨਕ ਪ੍ਰਧਾਨ ਵਜੋਂ ਹਰਮਿੰਦਰ ਸਿੰਘ ਫਰੀਡਮ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਕਾਰਨੀ ਕਮੇਟੀ ਦੀਆਂ ਅਹੁਦੇਦਾਰੀਆਂ ਲਈ ਚੋਣ ਪ੍ਰਕਿਿਰਆ ਮੁਕੰਮਲ ਹੋਣ ਪਿੱਛੋਂ ਨਤੀਜੇ ਐਲਾਨ ਦਿੱਤੇ ਗਏ ਨੇ। ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਵਜੋਂ ਨਿਰਮਲ ਸਿੰਘ ਠੇਕੇਦਾਰ ਦੀ ਚੋਣ ਹੋਈ ਏ ਜਦਕਿ ਮੀਤ ਪ੍ਰਧਾਨ ਇੰਦਰਜੀਤ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਵਿਕਰਾਂਤ ਚੁਣੇ ਗਏ। ਇਸ ਤੋਂ ਇਲਾਵਾ ਆਨਰੇਰੀ ਸਕੱਤਰ ਵਜੋਂ ਸੁਰਿੰਦਰ ਸਿੰਘ ਰੁਮਾਲੇ ਵਾਲੇ ਅਤੇ ਸਵਿੰਦਰ ਸਿੰਘ ਕੱਥੂਨੰਗਲ ਚੁਣੇ ਗਏ ਨੇ ਜਦਕਿ ਹਰਮਿੰਦਰ ਸਿੰਘ ਫਰੀਡਮ ਨੂੰ ਸਥਾਨਕ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਏ।

ਜ਼ਿਕਰਯੋਗ ਹੈ ਕਿ ਇਸ ਚੋਣ ਦੌਰਾਨ ਪਤਿਤ ਵੋਟਾਂ ਭੁਗਤਾਏ ਜਾਣ ਦੇ ਦੋਸ਼ ਵੀ ਲੱਗੇ ਸਨ ਅਤੇ ਕੁਝ ਸਿੱਖਾਂ ਨੇ ਇਸ ਕਰਕੇ ਰੋਸ ਪ੍ਰਗਟਾਇਆ ਸੀ ਕਿ ਦੇਸ਼ ’ਚ ਇੰਨਾਂ ਵੱਡਾ ਅਤਿਵਾਦੀ ਹਮਲਾ ਹੋਇਆ ਅਤੇ ਅਜਿਹੇ ’ਚ ਇਹ ਚੋਣ ਕੁਝ ਸਮੇਂ ਲਈ ਟਾਲ ਦਿਤੀ ਜਾਣੀ ਚਾਹੀਦੀ ਸੀ। ਦੱਸ ਦੇਈਏ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ’ਤੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ ਜਿਸ ਤੋਂ ਬਾਅਦ ਇਹ ਚੋਣ ਕਰਵਾਈ ਗਈ।