ਖੰਨਾ ਪੁਲਿਸ ਵੱਲੋਂ 3 ਵਿਅਕਤੀ 12 ਲੱਖ 50 ਹਜਾਰ ਦੀ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਰੁਵ ਦਹਿਆ ਆਈਪੀਐਸ ਸੀਨੀਅਰ ਪਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ...

SSP Khanna, Dhruv Dahiya

ਖੰਨਾ : ਧਰੁਵ ਦਹਿਆ ਆਈਪੀਐਸ ਸੀਨੀਅਰ ਪਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਰ ਸਰਕਰਦਗੀ ਮੁਕੇਸ਼ ਕੁਮਾਰ, ਪੀਪੀਐਸ ਪੁਲਿਸ ਕਪਤਾਨ (ਉਕੋ), ਮਨਜੀਤ ਸਿੰਘ, ਪੀਪੀਐਸ, ਉਪ ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ),

ਖੰਨਾ ਤੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨਾਰਕੋਟਿਲ ਸੈਲ ਖੰਨਾ ਸਮੇਤ ਪੁਲਿਸ ਪਾਰਟੀ ਵੱਲੋਂ ਪ੍ਰਿਸਟੀਨ ਮਾਲ ਜੀਟੀ ਰੋਡ (ਅਲੌੜ) ਖੰਨਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ੍ਹ ਸਾਇਡ ਤੋਂ ਇੱਕ ਕਾਰ ਸਵਿਫ਼ਟ ਡਿਜ਼ਾਇਰ ਨੰਬਰ ਡੀਐਲ-2ਸੀ-ਏਪੀ-5215 ਸਫ਼ੇਦ ਰੰਗ ਦੀ ਆ ਰਹੀ ਸੀ, ਜਿਸ ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਚੈੱਕ ਕੀਤਾ ਤਾਂ ਕਾਰ ਵਿਚ ਤਿੰਨ ਵਿਅਕਤੀ ਬੈਠੇ ਸਨ, ਜਿਨ੍ਹਾਂ ਵਿਚੋਂ ਕਾਰ ਚਾਲਕ ਨੇ ਅਪਣਾ ਨਾਮ ਗੋਰਵ ਪੁੱਤਰ ਰਾਮ ਲਾਲ ਵਾਸੀ ਬਡੋਹਦ (ਯੂ.ਪੀ),

ਦੂਜੇ ਵਿਅਕਤੀ ਨੇ ਅਪਣਾ ਨਾਮ ਆਸੂ ਗੋਇਲ ਪੁੱਤਰ ਰਾਜ ਕੁਮਾਰ ਗੋਇਲ ਵਾਸੀ ਮਕਾਨ ਨੰਬਰ 161, ਮੁਹੱਲਾ ਅਗਰਵਾਲ ਕਲੋਨੀ, ਪਤਾਨਾ ਰੋਡ ਬਡੋਹਦ, ਜ਼ਿਲ੍ਹਾ ਬਾਗਵਤ (ਯੂਪੀ) ਤੇ ਤੀਜੇ ਵਿਅਕਤੀ ਨੇ ਅਪਣਾ ਨਾਮ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 161 ਮੁਹੱਲਾ ਅਗਰਵਾਲ ਕਲੋਨੀ, ਪਤਾਨਾ ਰੋਡ ਬਡੋਹਦ, ਜ਼ਿਲ੍ਹਾ ਬਾਗਵਤ (ਯੂਪੀ) ਦੱਸਿਆ। ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਵਿਚ ਪਏ ਬੈਗ ਅਤੇ ਰੋਟੀ ਵਾਲੇ ਟਿਫ਼ਨ ਵਿਚ ਛੁਪਾ ਕੇ ਰੱਖੇ 12 ਲੱਖ 50 ਹਜਾਰ ਰੁਪਏ ਦੀ (ਭਾਰਤੀ ਕਰੰਸੀ) ਰਾਸ਼ੀ ਬਰਾਮਦ ਹੋਈ।

ਉਕਤ ਰਕਮ ਬਾਰੇ ਪੁੱਛਣ ‘ਤੇ ਇਨ੍ਹਾਂ ਵਿਅਕਤੀਆਂ ਵੱਲੋਂ ਕੋਈ ਠੋਸ ਸਬੂਤ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਜਿਸ ਸਬੰਧੀ ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਨੂੰ ਮੌਕਾ ‘ਤੇ ਬੁਲਾ ਕੇ ਉਕਤ ਵਿਅਕਤੀਆਂ ਸਮੇਤ ਬਰਾਮਦ ਰਾਸ਼ੀ ਨੂੰ ਅਗਲੀ ਕਾਰਵਾਈ ਲਈ ਉਨ੍ਹਾਂ ਦੇ ਹਵਾਲੇ ਕੀਤਾ ਗਿਆ।