ਖੰਨਾ ਪੁਲਿਸ ਵੱਲੋਂ 49 ਲੱਖ 80 ਹਜਾਰ ਦੀ ਭਾਰਤੀ ਕਰੰਸੀ ਸਮੇਤ 3 ਵਿਅਕਤੀ ਗ੍ਰਿਫ਼ਤਾਰ
ਧਰੁਵ ਦਹਿਆ ਆਈਪੀਐਸ ਸੀਨੀਅਰ ਪਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ...
ਖੰਨਾ : ਧਰੁਵ ਦਹਿਆ ਆਈਪੀਐਸ ਸੀਨੀਅਰ ਪਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਅਤੇ ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਰ ਸਰਕਰਦਗੀ ਮੁਕੇਸ਼ ਕੁਮਾਰ, ਪੀਪੀਐਸ ਪੁਲਿਸ ਕਪਤਾਨ (ਉਕੋ),
ਮਨਜੀਤ ਸਿੰਘ, ਪੀਪੀਐਸ, ਉਪ ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ), ਖੰਨਾ ਤੇ ਸਹਾਇਕ ਥਾਣੇਦਾਰ ਸੁਖਬੀਰ ਸਿਘ ਨਾਰਕੋਟਿਲ ਸੈਲ ਖੰਨਾ ਸਮੇਤ ਪੁਲਿਸ ਪਾਰਟੀ ਵੱਲੋਂ ਪ੍ਰਿਸਟੀਨ ਮਾਲ ਜੀਟੀ ਰੋਡ (ਅਲੌੜ) ਖੰਨਾ ਵਿਖੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ੍ਹ ਸਾਇਡ ਤੋਂ ਇਕ ਕਾਰ ਆਈ-20 ਨੰਬਰ ਐਚ.ਆਰ-20-ਬੀਐਚ-2501 ਲਾਲ ਰੰਗ ਦੀ ਆ ਰਹੀ ਸੀ, ਜਿਸ ਨੂੰ ਸ਼ੱਕ ਦੀ ਨਿਗਾਹ ਉਤੇ ਰੋਕ ਕੇ ਚੈੱਕ ਕੀਤਾ ਤਾਂ ਕਾਰ ਵਿਚ ਤਿੰਨ ਵਿਅਕਤੀ ਬੈਠੇ ਸਨ।
ਜਿਨ੍ਹਾਂ ਵਿਚੋਂ ਕਾਰ ਚਾਲਕ ਨੇ ਅਪਣਾ ਨਾਮ ਮਨੋਜ ਕੁਮਾਰ ਪੱਤਰ ਸਰਵਨ ਲਾਲ ਵਾਸੀ ਐਫ਼-75 ਟੋਪ ਫਲੌਰ, ਮਾਨ ਸਰੋਵਰ ਗਾਰਡਨ ਨਵੀਂ ਦਿੱਲੀ ਹੁਣ ਐਫ਼ਵਾਈ ਮਾਨ ਸਰੋਵਰ ਗਾਰਡਨ ਨਵੀਂ ਦਿਲੀ, ਦੂਜੇ ਵਿਅਕਤੀ ਨੇ ਅਪਣਾ ਨਾਮ ਵਿਸ਼ਾਤ ਅਰੋੜਾ ਪੁੱਤਰ ਮਨੋਜ ਕੁਮਾਰ ਵਾਸੀ ਐਫ਼-75 ਟੋਪ ਫਲੌਰ, ਮਾਨ ਸਰੋਵਰ ਗਾਰਡਨ ਨਵੀਂ ਦਿੱਲੀ ਅਤੇ ਤੀਜੇ ਵਿਅਕਤੀ ਨੇ ਅਪਣਾ ਨਾਮ ਨਰਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਰਾਜਾਗੜ੍ਹ ਰਜੌਰੀ ਗਾਰਡਨ ਨਵੀਂ ਦਿੱਲੀ ਦੱਸਿਆ। ਕਾਰ ਦੀ ਤਲਾਸ਼ੀ ਕਰਨ ਪਰ ਕਾਰ ਦੀ ਡਿੱਗੀ ਵਿਚ ਪਏ ਡੱਬੇ ਵਿਚੋਂ 49 ਲੱਖ 80 ਹਜ਼ਾਰ ਰੁਪਏ ਦੀ (ਭਾਰਤੀ ਕਰੰਸੀ) ਰਾਸ਼ੀ ਬਰਾਮਦ ਹੋਈ।
ਉਕਤ ਰਕਮ ਬਾਰੇ ਪੁੱਛਣ ਪਰ ਇਨ੍ਹਾਂ ਵਿਅਕਤੀਆਂ ਵੱਲੋਂ ਕੋਈ ਠੋਸ ਸਬੂਤ ਜਾਂ ਦਸਤਾਬੇਜ਼ ਪੇਸ਼ ਨਹੀਂ ਕੀਤਾ ਗਿਆ। ਜਿਸ ਸਬੰਧੀ ਇਨਕਮ ਟੈਕਸ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਨੂੰ ਮੌਕਾ ‘ਤੇ ਬੁਲਾ ਕੇ ਉਕਤ ਵਿਅਕਤੀਆਂ ਸਮੇਤ ਬਰਾਮਦ ਕਰੰਸੀ ਨੂੰ ਅਗਲੀ ਕਾਰਵਾਈ ਲਈ ਉਨ੍ਹਾਂ ਦੇ ਹਵਾਲੇ ਕੀਤਾ ਗਿਆ।