CORONA ਦੇ ਸ਼ੱਕੀ ਮਰੀਜ਼ਾਂ ਨੇ ਪੁਲਿਸ ਦੀ ਲਿਆਂਦੀ ਨੇਰ੍ਹੀ !

ਏਜੰਸੀ

ਖ਼ਬਰਾਂ, ਪੰਜਾਬ

ਇਲਾਜ਼ ਕਰਵਾਉਣ ਲਈ ਪੁਲਿਸ ਨੇ ਕੀਤੀਆਂ ਮਰੀਜ਼ਾਂ ਦੀਆਂ ਮਿੰਨਤਾਂ

File Photo

ਮੁਹਾਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ  ਦੇ ਚਲਦੇ ਜਿਥੇ ਪੂਰੀ ਦੁਨੀਆਂ ਦੇ ਸਾਹ ਸੁੱਕੇ ਪਏ ਨੇ ਉਥੇ ਇਸ ਦੀ ਲਪੇਟ ‘ਚ ਆਏ ਲੋਕਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਤੇ ਪੁਲਿਸ ਹਰ ਹੱਥਕੰਢਾ ਅਪਣਾ ਰਹੀ ਹੈ ਤਾਂ ਜੋ ਇਸ ਵਾਇਰਸ ਨੂੰ ਰੋਕਿਆ ਜਾ ਸਕੇ।

ਪਰ ਉਥੇ ਹੀ ਹੁਣ ਇਕ ਮੁਹਾਲੀ ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਦੌਰਾਨ ਪੁਲਿਸ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਇਲਾਜ਼ ਲਈ MAX ਹਸਪਤਾਲ ਲਿਜਾਣ ਦੀ ਗੱਲ ਆਖ ਰਹੀ ਹੈ ਪਰ ਮਰੀਜ਼ ਪੀਜੀਆਈ ਜਾਣ ਲ਼ਈ ਅੜ ਗਏ ਜਿਨ੍ਹਾਂ ਅੱਗੇ ਪੁਲਿਸ ਮੁਲਾਜ਼ਮਾਂ ਵੱਲੋਂ ਹੱਥ ਜੋੜਕੇ ਕਾਫੀ ਮਿੰਨਤਾਂ ਤਰਲੇ ਵੀ ਕੀਤੇ ਗਏ।

ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵਿਚ ਪੀਜੀਆਈ ਲਿਜਾਣ ਦਾ ਹੀ ਭਰੋਸਾ ਦਿੱਤਾ ਗਿਆ ਤੇ ਮਸਾ ਮਸਾ ਜਾ ਕੇ ਮਰੀਜ਼ ਪੀਜੀਆਈ ਜਾਣ ਲਈ ਮੰਨੇ। ਦੱਸ ਦਈਏ ਕਿ ਮੋਹਾਲੀ ਤੇ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਲਈ ਪੁਲਿਸ ਤੇ ਸਿਹਤ ਵਿਭਾਗੀ ਕੋਈ ਵੀ ਰਿਸ਼ਕ ਨਹੀਂ ਲੈਣਾ ਚਾਹੁੰਦੀ ਤੇ ਪੁਲਿਸ ਸ਼ੱਕੀ ਮਰੀਜ਼ਾਂ ਦੀ ਭਾਲ ਵਿਚ ਜੁੱਟੀ ਹੋਈ ਹੈ।