ਪੰਜਾਬ ਦੀਆਂ ਚੋਣਾਂ ਵਿਚ ਫਿਰ ਗੁੰਜੇਗਾ ਨਸ਼ੇ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੀਆਂ ਗੋਲੀਆਂ ਦੀ ਬਰਾਮਦੀ ਵਿਚ ਮਾਨਸਾ ਜ਼ਿਲ੍ਹਾ ਪਹਿਲੇ ਸਥਾਨ 'ਤੇ ਹੈ।

Drug Issue in Lok Sabha Elections Punjab

ਚੰਡੀਗੜ੍ਹ: ਪੰਜਾਬ ਸਰਕਾਰ ਚਾਹੇ ਦਾਅਵਾ ਕਰ ਰਹੀ ਹੈ ਕਿ ਦੇਸ਼ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਹੈ ਪਰ ਹਕੀਕਤ ਇਹ ਹੈ ਕਿ ਡ੍ਰਗਸ ਦਾ ਭੂਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਡਰਾ ਰਿਹਾ ਹੈ। ਨਸ਼ੇ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੁਆਰਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਹੀ ਨਸ਼ੇ ਦੇ ਮੁੱਦੇ ਤੇ ਚਰਚਾ ਚਲ ਰਹੀ ਸੀ ਪਰ ਹੁਣ ਵਿਰੋਧੀ ਪਾਰਟੀ ਨੇ ਇਸ ਮੁੱਦੇ ਨੂੰ ਛੇੜ ਦਿੱਤਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਨਸ਼ਾ ਹੁਣ ਕੋਈ ਮੁੱਦਾ ਨਹੀਂ ਰਿਹਾ।

ਇਸ ਦੀ ਸਪਲਾਈ ਚੈਨ ਤੋੜ ਦਿੱਤੀ ਹੈ। ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਕਿਹਾ ਨੇ ਕਿਹਾ ਕਿ ਸਰਕਾਰ ਨੇ ਨਸ਼ੇ ਦੇ ਨਾਮ ਤੇ ਸਿਰਫ ਪ੍ਰਾਪੇਗੰਡਾ ਕੀਤਾ ਹੈ। ਜੇਕਰ ਇਸ ਦੀ ਸਪਲਾਈ ਰੋਕੀ ਹੁੰਦੀ ਤਾਂ ਨਸ਼ੇ ਦੀ ਰਿਕਵਰੀ ਨਾ ਹੁੰਦੀ। ਆਪ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਵੀ ਇਹੀ ਕਹਿਣਾ ਹੈ ਕਿ ਨਸ਼ੇ ਦਾ ਮੁੱਦਾ ਖ਼ਤਮ ਨਹੀਂ ਹੋਇਆ। ਅੰਕੜੇ ਦਸ ਦਰੇ ਰਹੇ ਹਨ ਕਿ ਇਸ ਦਾ ਕਾਰੋਬਾਰ ਵੱਡੀ ਮਾਤਰਾ ਵਿਚ ਲਗਾਤਾਰ ਜਾਰੀ ਹੈ।

ਪੁਲਿਸ ਦੇ ਅੰਕੜੇ ਦਸਦੇ ਹਨ ਕਿ ਦੇਸ਼ ਵਿਚ ਅਜਿਹਾ ਕੋਈ ਵੀ ਜ਼ਿਲ੍ਹਾ ਨਹੀਂ ਹੈ ਜਿੱਥੇ ਨਸ਼ੇ ਦੀ ਵਿਕਰੀ ਨਹੀਂ ਹੋ ਰਹੀ। ਪਿਛਲੇ ਸਾਲ ਦੇਸ਼ ਵਿਚੋਂ 5350.67 ਕਿਲੋਗ੍ਰਾਮ ਪੋਸਤ ਬਰਾਮਦ ਕੀਤੀ ਗਈ ਸੀ। ਇਸ ਦੀ ਸਭ ਤੋਂ ਜ਼ਿਆਦਾ ਬਰਾਮਦੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕੀਤੀ ਗਈ ਸੀ। ਹੁਸ਼ਿਆਰਪੁਰ ਜ਼ਿਲ੍ਹੇ ਤੋਂ 831.5 ਕਿਲੋਗ੍ਰਾਮ ਪੋਸਤ ਬਰਾਮਦ ਹੋਈ ਸੀ ਜਦਕਿ ਬਠਿੰਡਾ ਵਿਚ ਇੱਕ ਕੁਆਟਿੰਲ 33 ਕਿਲੋਗ੍ਰਾਮ ਪੋਸਤ ਪਾਈ ਗਈ ਸੀ।

ਬਰਨਾਲ ਅਜਿਹਾ ਜ਼ਿਲ੍ਹਾ ਹੈ ਜਿੱਥੋਂ ਸਭ ਤੋਂ ਘੱਟ ਮਾਤਰਾ ਵਿਚ ਪੋਸਤ ਮਿਲੀ ਸੀ। ਨਸ਼ੇ ਦੀਆਂ ਗੋਲੀਆਂ ਦੀ ਬਰਾਮਦੀ ਵਿਚ ਮਾਨਸਾ ਜ਼ਿਲ੍ਹਾ ਪਹਿਲੇ ਸਥਾਨ 'ਤੇ ਹੈ। ਇੱਥੋਂ 1323765 ਨਸ਼ੇ ਦੀਆਂ ਗੋਲੀਆਂ ਮਿਲੀਆਂ ਸਨ। ਬਠਿੰਡਾ ਪੁਲਿਸ ਨੇ ਇੱਕ ਸਾਲ ਵਿਚ 243514 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਮਾਨਸਾ ਤੋਂ 63 ਫ਼ੀਸਦੀ ਗੋਲੀਆਂ ਬਰਾਮਦ ਹੋਈਆਂ ਸੀ। ਕਾਂਗਰਸ ਦੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿਚ ਨਸ਼ਾ ਕੋਈ ਚੋਣ ਮੁੱਦਾ ਨਹੀਂ ਹੈ। ਕੈਪਟਨ ਸਰਕਾਰ ਨੇ ਨਸ਼ੇ ਤੇ ਰੋਕ ਲਗਾ ਦਿੱਤੀ ਹੈ।