ਟਰਾਈਸਿਟੀ ਵਿਚ ਭਲਕੇ ਲੌਕਡਾਊਨ ਦਾ ਐਲਾਨ, ਚੰਡੀਗੜ੍ਹ 'ਚ ਨਾਇਟ ਕਰਫਿਊ ਦਾ ਸਮਾਂ ਵੀ ਵਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ

Lockdown

ਚੰਡੀਗੜ੍ਹ : ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੁਹਾਲੀ ਵਿਚ ਵੀ ਲੌਕਡਾਊਨ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਮੁਤਾਬਿਕ ਇਸ ਹਫ਼ਤੇ ਵੀ ਵੀਕੈਂਡ ਤੇ ਲੌਕਡਾਊਨ ਜਾਰੀ ਰਹੇਗਾ।ਸ਼ੁਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਵੀਕੈਂਡ ਲੌਕਡਾਊਨ ਲਾਗੂ ਰਹੇਗਾ।

ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਇਟ ਕਰਫਿਊ ਦਾ ਸਮਾਂ 2 ਘੰਟੇ ਵੀ ਵਧਾ ਦਿੱਤਾ ਗਿਆ ਹੈ। ਨੌਨ ਲੌਕਡਾਊਨ ਵਾਲੇ ਦਿਨ ਚੰਡੀਗੜ੍ਹ ਵਿਚ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ।ਦੱਸ ਦੇਈਏ ਕਿ ਪਹਿਲਾਂ ਰਾਤ 10 ਵਜੇ ਤੋਂ ਨਾਇਟ ਕਰਫਿਊ ਲਾਗੂ ਹੁੰਦਾ ਸੀ। ਉਧਰ ਚੰਡੀਗੜ੍ਹ ਪ੍ਰਸ਼ਾਸਨ ਹਫ਼ਤੇ ਭਰ ਲਈ ਵੀ ਲੌਕਡਾਊਨ ਲਾਗੂ ਕਰਨ ਤੇ ਵਿਚਾਰ ਕਰ ਰਿਹਾ ਹੈ।ਇਸ ਤੇ ਅੰਤਿਮ ਫੈਸਲਾ 23 ਅਪਰੈਲ ਨੂੰ ਆਵੇਗਾ।ਪ੍ਰਸ਼ਾਸਨ ਨੇ ਨਾਇਟ ਕਰਫਿਊ ਅਤੇ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਵੀ ਆਦੇਸ਼ ਦਿੱਤੇ ਹਨ।

ਬੁੱਧਵਾਰ ਨੂੰ ਚੰਡੀਗੜ੍ਹ-ਮੁਹਾਲੀ ਵਿਚ ਲੌਕਡਾਊਨ, ਰਾਮ ਨਵਮੀ ਕਰਕੇ ਲਿਆ ਗਿਆ ਫੈਸਲਾ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਲੌਕਡਾਊਨ ਲੱਗਿਆ ਗਿਆ ਹੈ। ਦੱਸ ਦਈਏ ਕਿ ਅੱਜ ਰਾਤ ਤੋਂ ਰਾਜਧਾਨੀ 'ਚ ਲੌਕਡਾਊਨ ਲਾਗੂ ਹੋਏਗਾ। ਪ੍ਰਸ਼ਾਸਨ ਨੇ ਰਾਮ ਨਵਮੀ ਕਾਰਨ ਲੌਕਡਾਊਨ ਲਾਗੂ ਕੀਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਰਮਨਵਮੀ ਮੌਕੇ 'ਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋਵੇਗੀ।

ਇਸ ਸਥਿਤੀ ਵਿੱਚ ਕੋਰੋਨਾ ਫੈਲ ਸਕਦਾ ਹੈ। ਇਸ 'ਤੇ ਪੰਜਾਬ ਦੇ ਮੁੱਖ ਸਕੱਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮੋਹਾਲੀ 'ਚ ਲੌਕਡਾਊਨ ਨੂੰ ਮਨਜ਼ੂਰੀ ਦਿੱਤੀ।