ਅਧਿਆਪਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਨਹੀਂ ਹੋਣਗੀਆਂ ਗਰਮੀ ਦੀਆਂ ਛੁੱਟੀਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਡੀ ਗਿਣਤੀ ਅਧਿਆਪਕ ਗਰੁੱਪ ਬਣਾ ਪਹੁੰਚ ਰਹੇ ਯੂਨੀਅਨ ਸਕੱਤਰ ਬੀ.ਐਲ. ਸ਼ਰਮਾ ਨੂੰ ਮਿਲਣ

Teachers' summer holidays have been canceled

ਚੰਡੀਗੜ੍ਹ: ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ, ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਨਹੀਂ ਮਿਲਣਗੀਆਂ। ਸਿੱਖਿਆ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਅਧਿਆਪਕਾਂ ਨੂੰ ਇਸ ਵਾਰ ਸਕੂਲਾਂ ’ਚ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨੇ ਪੈਣਗੇ। ਇਸ ਦਾ ਮਤਲਬ ਕਿ ਵਿਭਾਗ ਨੇ ਅਧਿਆਪਕਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਹਨ।

ਉੱਥੇ ਹੀ ਦੂਜੇ ਪਾਸੇ ਇਸ ਦੇ ਵਿਰੋਧ ਵਿਚ ਕਾਫ਼ੀ ਗਿਣਤੀ ਅਧਿਆਪਕ ਯੂਨੀਅਨ ਸਕੱਤਰ ਬੀ.ਐਲ. ਸ਼ਰਮਾ ਨੂੰ ਮਿਲਣ ਪਹੁੰਚ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਵਿਭਾਗ ਦੇ ਨਿਰਦੇਸ਼ ਮੰਨਣ ਨੂੰ ਤਿਆਰ ਹਨ ਪਰ ਉਨ੍ਹਾਂ ਨੂੰ ਥੋੜ੍ਹੀ ਬਹੁਤ ਤਾਂ ਰਾਹਤ ਦਿਤੀ ਜਾਵੇ। ਜਾਣਕਾਰੀ ਮੁਤਾਬਕ, ਇਸ ਵਾਰ ਵਿਭਾਗ ‘ਪੀਸਾ ਐਗਜ਼ਾਮ’ ਦੀ ਤਿਆਰੀ ਕਰਵਾਉਣ ਜਾ ਰਿਹਾ ਹੈ ਤੇ ਇਸੇ ਕਰਕੇ ਹੀ ਅਧਿਆਪਕਾਂ ਦੀਆਂ ਇਸ ਐਗਜ਼ਾਮ ਦੀ ਤਿਆਰੀ ਕਰਵਾਉਣ ਲਈ ਛੁੱਟੀਆਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ।

ਸਿੱਖਿਆ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੀ ਰੈਪਿਉਟੇਸ਼ਨ ਦਾ ਸਵਾਲ ਹੈ, ਇਸ ਕਰਕੇ ਅਸੀਂ ਕਿਸੇ ਵੀ ਹਾਲਤ ਵਿਚ ਇਸ ਐਗਜ਼ਾਮ ਨੂੰ ਹਲਕੇ ਵਿਚ ਨਹੀਂ ਲੈ ਸਕਦੇ ਕਿਉਂਕਿ ਦੇਸ਼ ਦੀ ਰਿਪ੍ਰੈਜ਼ੇਂਟਸ਼ਨ ਦਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਬੀਤੇ ਇਕ ਹਫ਼ਤੇ ਤੋਂ ਟ੍ਰੇਨਿੰਗ ਸੈਸ਼ਨ ਛੁੱਟੀਆਂ ਵਿਚ ਕਰਵਾਉਣ ਨੂੰ ਲੈ ਕੇ ਬਹੁਤ ਸਾਰੇ ਅਧਿਆਪਕ ਗਰੁੱਪ ਬਣਾ ਕੇ ਸਿੱਖਿਆ ਸਕੱਤਰ ਨੂੰ ਮਿਲਣ ਪਹੁੰਚ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਵਿਭਾਗ ਦੇ ਨਿਰਦੇਸ਼ਾਂ ਨਾਲ ਸਹਿਮਤ ਹਨ ਪਰ ਉਨ੍ਹਾਂ ਨੂੰ ਥੋੜੀ ਬਹੁਤ ਰਾਹਤ ਦਿਤੀ ਜਾਵੇ।

ਸ਼ਰਮਾ ਨੇ ਕੋਈ ਠੋਸ ਭਰੋਸਾ ਤਾਂ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਦਿਤਾ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਅਧਿਕਾਰੀ ਦੇਖਣਗੇ ਕਿ ਕਿਵੇਂ ਇਸ ਵਿਚ ਥੋੜੀ ਰਾਹਤ ਦਿਤੀ ਜਾ ਸਕਦੀ ਹੈ। ਇਹ ਵੀ ਦੱਸ ਦਈਏ ਕਿ 25 ਮਈ ਤੋਂ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਸਕਦੀਆਂ ਹਨ।