ਪਿੰਡ ਬੁਢਣਪੁਰ ਦੇ ਨੌਜਵਾਨਾਂ ਦਾ ਵੋਟਾਂ ਵਾਲੇ ਦਿਨ ਅਨੌਖਾ ਬੂਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੂਥ ‘ਤੇ ਸੁਨੇਹੇ ਲਿਖ ਸਿਆਸਦਾਨ ਕੀਤੇ ਸ਼ਰਮਸਾਰ

Young Booths of Village Budanpur On the Day of Voting Unique Booths

ਬੁੱਢਣਪੁਰ- ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੱਖ -2 ਪਿੰਡਾਂ ‘ਚ ਜਿੱਥੇ ਵੱਖ-2 ਪਾਰਟੀਆਂ ਵਲੋਂ ਬੂਥ ਲਗਾਏ ਸਨ ਉੱਥੇ ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਜਿੱਥੇ ਨੋਜਵਾਨਾਂ ਵਲੋਂ ਸਰਕਾਰਾਂ ਨੂੰ ਸ਼ਰਮਸਾਰ ਕਰਨ ਲਈ ਬੂਥ ਲਗਾਇਆ ਗਿਆ ਸੀ। ਜੀ ਹਾਂ ਗੱਲ ਲੋਕ ਸਭਾ ਹਲਕਾ ਮੋਹਾਲੀ ‘ਚ ਪੈਂਦੇ ਪਿੰਢ ਬੁੱਢਣਪੁਰ ਦੀ ਕਰ ਰਹੇ ਹਾਂ ਜਿੱਥੇ ਨੌਜਵਾਨਾਂ ਨੇ ਵੋਟਾਂ ਵਾਲੇ ਦਿਨ ਆਪਣੇ ਪਿੰਡ ਦਾ ਮਸਲਾ ਵੱਖਰਾ ਬੂਥ ਲਾ ਕੇ ਨਿਵੇਕਲੇ ਢੰਗ ਨਾਲ ਚੱਕਿਆ।

ਇਸ ਬੂਥ ਤੇ ਬੈਠੇ ਨੋਜਵਾਨ ਆਪਣੇ ਹੱਥਾਂ ਤੇ ਗਲਾਂ ‘ਚ ਪੋਸਟਰ ਪਾ ਕੇ ਬੈਠੇ ਸਨ। ਜਿਸ ‘ਤੇ ਲਿਖਿਆ ਗਿਆ ਸੀ ਕਿ ਹਾਂ ਮੇਰਾ ਪਿੰਡ ਕੈਂਸਰ ਤੋਂ ਪੀੜਤ ਹੈ ਤੇ ਪੀਣ ਵਾਲਾ ਪਾਣੀ ਗੰਧਲਾ ਹੈ। ਇੱਕ ਪੋਸਟਰ ਤੇ ਪਿੰਡ ਦੀ ਆਬਾਦੀ, ਕੈਂਸਰ ਤੋਂ ਪੀੜਤਾਂ ਦਾ ਵੇਰਵਾ ਦਿੱਤਾ ਗਿਆ ਸੀ ਇਸ ਭਿਆਨਕ ਬਿਮਾਰੀ ਤੋਂ ਹੋਈਆਂ ਮੌਤਾਂ ਦਾ ਵੇਰਵਾ ਲਿਖਿਆ ਗਿਆ ਸੀ। ਇਸ ਤੇ ਲਿਖਿਆ ਸੀ ਕਿ ਪਿੰਡ ਦੀ ਕੁੱਲ ਆਬਾਦੀ 1000 ਹੈ।

ਜਿਸ ਚੋਂ 17 ਲੋਕ ਕੈਂਸਰ ਦੀ ਬਿਮਾਰੀ ਨਾਲ ਪੀੜਤ ਹਨ। ਇਸ ਤੇ ਇਹ ਵੀ ਲਿਖਿਆ ਗਿਆ ਸੀ ਕਿ ਲੰਘੇ 2 ਸਾਲਾਂ ਵਿਚ ਕੈਂਸਰ ਨਾਲ 6 ਮੌਤਾਂ ਹੋ ਚੁੱਕੀਆਂ ਹਨ ਜਦੀਕ 11 ਮੌਜੂਦਾ ਮਰੀਜ਼ ਹਨ। ਇਨ੍ਹਾਂ ਨੋਜਵਾਨਾਂ ਨੇ ਮੇਜ਼ ਤੇ ਗੰਧਲੇ ਪਾਣੀ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਸਨ ਜਿਸ ਦਾ ਰੰਗ ਵੇਖਣ ‘ਤੇ ਹੀ ਪਤਾ ਲੱਗਦਾ ਸੀ ਕਿ ਪਾਣੀ ਕਿਨ੍ਹਾ ਗੰਧਲਾ ਹੋ ਸਕਦਾ ਹੈ।

ਇਸ ਸਭ ਲਈ ਨੌਜਵਾਨਾਂ ਨੇ ਸਰਕਾਰ ਨੂੰ ਸ਼ਰਮਸਾਰ ਕਰਨ ਲਈ ਉਸ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਪੰਜਾਬ ਦੇ ਪਾਣੀਆਂ ਦਾ ਸੰਕਟ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਲੋੜ ਹੈ ਸਰਕਾਰਾਂ ਦਾ ਧਿਆਨ ਇਸ ਵੱਲ ਦਿਵਾਉਣ ਦੀ ਪਾਣੀਆਂ ਨੂੰ ਬਚਾਉਣ ਦੀ ਕਿਉਂਕਿ ਬਾਕੀ ਸਭ ਚੀਜ਼ਾਂ ਬਿਨ੍ਹਾਂ ਇਨਸਾਨ ਕੁੱਝ ਸਮਾਂ ਲੰਘਾ ਸਕਦਾ ਹੈ ਪਰ ਪਾਣੀ ਬਿਨ੍ਹਾਂ ਨਹੀਂ।