ਮੰਤਰੀ ਵਲੋਂ ਥਰਮਲ ਪਲਾਟਾਂ ਦੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆ ਜਥੇਬੰਦੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿਡਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ.....

Gurpreet Singh Kangar presiding the meeting.

ਪਟਿਆਲਾ : ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆ ਜਥੇਬੰਦੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿਡਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ 2 ਯੂਨਿਟਾਂ ਨੂੰ ਬੰਦ ਕਰਨ ਦੇ ਮੁੱਦੇ ਤੇ ਬਿਜਲੀ ਤੇ ਊਰਜਾ ਨਵਿਆਉਣ ਯੋਗ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਚੱ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਮੀਟਿੰਗ ਹੋਈ

 ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਅਧਾਰਤ ਜਿਨ੍ਹਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ, ਇੰਪਲਾਈਜ਼ ਫੈਡਰੇਸ਼ਨ (ਚਾਹਲ),ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ  ਏਕਤਾ ਮੰਚ ਪੰਜਾਬ ਨਾਲ ਪਹਿਲੀ ਵਾਰ ਮੀਟਿੰਗ ਕੀਤੀ।

ਬਿਜਲੀ ਮੰਤਰੀ ਨੇ ਮੀਟਿੰਗ ਦੋਰਾਨ ਮੁਲਾਜਮ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਬਿਜਲੀ ਮੁਲਾਜਮਾਂ ਦੀਆਂ ਸੇਵਾ ਸ਼ਰਤਾਂ ਤੇ ਕੋਈ ਅਸਰ ਨਹੀ ਪਵੇਗਾ। ਉਨ੍ਹਾਂ ਦਸਿਆ ਕਿ ਸਰਕਾਰ ਨੇ ਪਹਿਲਾਂ ਹੀ ਬਠਿਡਾਂ ਥਰਮਲ ਪਲਾਟ ਤੇ ਠੇਕੇ ਤੇ ਕੰਮ ਕਰ ਰਹੇ 658  ਕਾਮਿਆਂ ਨੂੰ ਬਿਜਲੀ ਨਿਗਮ ਵਿੱਚ ਪੈਸਕੋ ਰਾਹੀ ਭਰਤੀ ਕਰ ਦਿਤਾ ਹੈ।

ਬਿਜਲੀ ਮੁਲਾਜਮ ਏਕਤਾ ਪੰਜਾਬ ਮੰਚ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਖਲਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ,ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਜਥੇਬੰਦੀਆਂ ਨੇ ਕਿਹਾ ਪੰਜਾਬ ਦੇ ਸਰਕਾਰੀ ਥਰਮਲ ਪਲਾਟਾਂ ਨੂੰ ਪੂਰੇ ਲੋਡ ਫੈਕਟਰ ਤੇ ਚਲਾਉਣ ਦਿਤਾ ਜਾਵੇ।  ਉਨ੍ਹਾਂ ਇਸ ਮੌਕੇ ਹੋਰ ਵੀ ਮੰਗਾਂ ਧਿਆਨ ਵਿਚ ਲਿਆਂਦੀਆਂ ਜਿਨ੍ਹਾਂ ਨੂੰ ਮੰਨਣ ਦਾ ਭਰੋਸਾ ਦਿਤਾ ਗਿਆ।

ਜਥੇਬੰਦੀਆਂ ਨੇ ਦੱਸਿਆਂ ਕਿ ਜੇਕਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾ ਨੂੰ ਲਾਗੁ ਨਾ ਕੀਤਾ ਗਿਆ ਤਾ 20 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਵਿਖਾਵਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਿਜਲੀ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆਂ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆਂ, ਮਨਜੀਤ ਸਿੰਘ ਚਾਹਲ, ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਲਹਿਰਾ, ਨਰਿੰਦਰ ਸੈਣੀ,ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।