ਮੌਸਮ ਵਿਭਾਗ ਦੀ ਭਵਿੱਖਬਾਣੀ, 25 ਜੂਨ ਨੂੰ ਮਾਨਸੂਨ ਪਹੁੰਚਣ ਦੀ ਉਮੀਦ ਹੈ
ਸ਼ੁੱਕਰਵਾਰ ਨੂੰ ਵੀ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਸ਼ ਹੋਈ
ਚੰਡੀਗੜ੍ਹ- ਸ਼ੁੱਕਰਵਾਰ ਨੂੰ ਵੀ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਸ਼ ਹੋਈ। ਜਿਸ ਨਾਲ ਅੱਜ ਵੀ ਮੌਸਮ ਵਿਚ ਠੰਡ ਬਣੀ ਹੋਈ ਹੈ। ਪੰਜਾਬ ਵਿਚ ਅੱਜ ਵੀ ਕਈ ਹਿੱਸਿਆਂ ਵਿਚ ਬੱਦਲਵਾਈ ਹੈ। ਮੀਂਹ ਪੈਣ ਦੀ ਸੰਭਾਵਣਾ ਬਣੀ ਹੋਈ ਹੈ।
ਦੂਜੇ ਪਾਸੇ ਜੇ ਗੱਲ ਜੂਨ ਮਹੀਨੇ ਦੀ ਸ਼ੁਰੂਆਤ ਦੀ ਕਰਿਏ ਤਾਂ ਜੂਨ ਮਹੀਨੇ ਕੁਝ ਠੰਢਕ ਨਾਲ ਹੋਈ ਸ਼ੁਰੂਆਤ ਅੱਧ 'ਚ ਜਾ ਕੇ ਕੜਾਕੇ ਦੀ ਗਰਮੀ 'ਚ ਬਦਲ ਗਈ। ਇਨ੍ਹਾਂ ਦਿਨਾਂ 'ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ।
ਦਿਨ ਛਿਪਣ ਤਕ ਤਪਦਾ ਸੇਕ ਬਰਕਰਾਰ ਰਹਿੰਦਾ ਹੈ। ਅਜਿਹੇ 'ਚ 25 ਜੂਨ ਨੂੰ ਮਾਨਸੂਨ ਪਹੁੰਚਣ ਦੀ ਉਮੀਦ ਹੈ। ਆਉਂਦੇ ਦਿਨਾਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਹਨ। ਪੰਜਾਬ 'ਚ ਅੱਜ ਕਈ ਥਾਈਂ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ।
ਹਾਲਾਂਕਿ ਸਵੇਰ ਸਮੇਂ ਕੁਝ ਬੱਦਲਵਾਈ ਹੋਣ ਕਾਰਨ ਤਾਪਮਾਨ 'ਚ ਥੋੜ੍ਹੀ ਜਿਹੀ ਗਿਰਾਵਟ ਸੀ। ਉਧਰ ਦਿੱਲੀ 'ਚ ਕਈ ਥਾਈਂ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੀ ਪਾਰ ਪਹੁੰਚ ਗਿਆ। ਇਨ੍ਹਾਂ ਦਿਨਾਂ 'ਚ ਗਰਮੀ ਏਨੀ ਪੈ ਰਹੀ ਕਿ ਪੱਖੇ-ਕੂਲਰ ਬੇਅਸਰ ਹਨ ਤੇ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ।
ਮੌਸਮ ਵਿਭਾਗ ਨੇ ਤਪਦੀ ਗਰਮੀ ਦੌਰਾਨ ਆਉਂਦੇ ਸੱਤ ਦਿਨਾਂ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਸ਼ਨੀਵਾਰ ਤੇ ਐਤਵਾਰ ਹਲਕੀ ਬੂੰਦਾਬਾਦੀ ਦੇ ਆਸਾਰ ਹਨ।
22 ਜੂਨ ਨੂੰ ਬਾਰਸ਼ ਦੀ ਸੰਭਾਵਨਾ ਹੈ ਜਿਸ ਨਾਲ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਉਧਰ ਚੰਡੀਗੜ੍ਹ-ਮੁਹਾਲੀ 'ਚ ਅੱਜ ਪਏ ਮੀਂਹ ਨੇ ਲੋਕਾਂ ਨੂੰ ਕੁਝ ਹੱਦ ਤਕ ਗਰਮੀ ਤੋਂ ਰਾਹਤ ਦਿੱਤੀ ਹੈ। ਤਪਦੀ ਗਰਮੀ 'ਚ ਹੁਣ ਲੋਕਾਂ ਦੀ ਟੇਕ ਮੌਨਸੂਨ 'ਤੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।