ਗੁਰਬਾਣੀ ਪ੍ਰਸਾਰਣ ਦੇ ਵਿਵਾਦ ਪਿਛੇ ਆਰ.ਐਸ.ਐਸ. ਦਾ ਹੱਥ: ਵਿਧਾਇਕ ਪਰਗਟ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਭਾਜਪਾ ਦੀ ਸਾਜ਼ਸ਼ ਨੂੰ ਆਮ ਆਦਮੀ ਪਾਰਟੀ ਦੇ ਰਹੀ ਸਮਰਥਨ

MLA Pargat Singh


 

ਚੰਡੀਗੜ੍ਹ:  ਗੁਰਬਾਣੀ ਪ੍ਰਸਾਰਣ ਦੇ ਮਾਮਲੇ ’ਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਸ ਵਿਵਾਦ ਪਿਛੇ ਆਰ.ਐਸ.ਐਸ. ਦਾ ਹੱਥ ਹੈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਹ ਭਾਜਪਾ ਦੀ ਸਾਜ਼ਸ਼ ਹੈ, ਜਿਸ ਨੂੰ ਆਮ ਆਦਮੀ ਪਾਰਟੀ ਸਮਰਥਨ ਦੇ ਰਹੀ ਹੈ। ਇਨ੍ਹਾਂ ਦੀ ਕੋਸ਼ਿਸ਼ ਹੈ ਕਿ ਕੋਈ ਤੀਜੀ ਧਿਰ ਚਰਚਾ ਦਾ ਹਿੱਸਾ ਵੀ ਨਾ ਬਣੇ।  

ਇਹ ਵੀ ਪੜ੍ਹੋ: ਮਮਤਾ ਦੇ ਇਤਰਾਜ਼ ਦੇ ਬਾਵਜੂਦ ਰਾਜਪਾਲ ਨੇ ਪਛਮੀ ਬੰਗਾਲ ਦਾ ‘ਸਥਾਪਨਾ ਦਿਵਸ’ ਮਨਾਇਆ 

ਪਰਗਟ ਸਿੰਘ ਨੇ ਕਿਹਾ ਕਿ ਜਦ ਵੀ ਗੁਰਦੁਆਰਾ ਐਕਟ ਵਿਚ ਸੋਧ ਕਰਨੀ ਹੁੰਦੀ ਹੈ ਤਾਂ ਉਸ ਸਬੰਧੀ ਐਸ.ਜੀ.ਪੀ.ਸੀ. ਦੀ ਸਲਾਹ ਲੈਣੀ ਜ਼ਰੂਰੀ ਹੈ, ਨਹੀਂ ਤਾਂ ਇਹ ਸਿੱਖ ਮਸਲਿਆਂ ਵਿਚ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਹੋਵੇਗੀ। ਇਸ ਐਕਟ ਵਿਚ ਸੋਧ ਕਰਨ ਦਾ ਪੰਜਾਬ ਕੋਲ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਅਤੇ ਕਾਂਗਰਸ ਪਾਰਟੀ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਵਿਰੁਧ ਹੈ। ਇਸ ਦੇ ਨਾਲ ਹੀ ਇਸ ਮਸਲੇ ਨੂੰ ਤਕਨੀਕ ਦੇ ਪੱਖੋਂ ਵਿਚਾਰਨ ਦੀ ਵੀ ਲੋੜ ਹੈ।