'ਦੀ ਸਾਲਾਨਾ' ਮੀਟਿੰਗ 'ਚ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਤੋਖ ਸਿੰਘ ਚੇਅਰਮੈਨ, ਬਲਕਾਰ ਸਿੰਘ ਖਟਕੜ ਪ੍ਰਧਾਨ ਅਤੇ ਅਮਨਪ੍ਰੀਤ ਸਿੰਘ ਸਕੱਤਰ ਬਣੇ

Punjab Games

ਔਕਲੈਂਡ: ਖੇਡਾਂ ਅਤੇ ਸਭਿਆਚਾਰ ਸਾਡੇ ਵਿਰਸੇ ਦਾ ਉਹ ਭਾਗ ਹਨ ਜਿਸ ਦੇ ਲਈ ਲਗਾਤਾਰ ਉਦਮ ਕਰਦੇ ਰਹਿਣਾ ਚਾਹੀਦਾ। 'ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ' ਨਿਊਜ਼ੀਲੈਂਡ ਜੋ ਕਿ ਪਿਛਲੇ 7-8 ਸਾਲਾਂ ਤੋਂ ਲਗਾਤਾਰ ਨਿਊਜ਼ੀਲੈਂਡ ਦੇ ਵਿਚ ਖੇਡਾਂ ਦੇ ਆਯੋਜਨ ਅਤੇ ਸਭਿਆਚਾਰਕ ਸ਼ਾਮਾਂ ਦੇ ਨਾਲ ਪੰਜਾਬੀਆਂ ਦੇ ਲਈ ਰੌਣਕ-ਮੇਲੇ ਲੈ ਕੇ ਆਉਂਦਾ ਰਿਹਾ ਹੈ, ਦੀ ਅੱਜ ਸਲਾਨਾ ਮੀਟਿੰਗ ਹੋਈ। ਮੀਟਿੰਗ ਦੀ ਅਰੰਭਤਾ ਵਿਚ ਪਿਛਲੇ ਪ੍ਰਧਾਨ ਕਮਲਜੀਤ ਰਾਣੇਵਾਲ ਨੇ ਆਏ ਮੈਂਬਰਜ਼ ਨੂੰ ਜੀ ਆਇਆਂ ਕਿਹਾ।

ਇਸ ਤੋਂ ਬਾਅਦ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਤੇ ਜਿਸ 'ਤੇ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ। ਮੀਟਿੰਗ ਵਿਚ ਹੋਰ ਵਿਚਾਰਾਂ ਹੋਣ ਉਪਰੰਤ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕੀਤੀ ਗਈ। ਜਿਸ ਦੇ ਵਿਚ ਚੇਅਰਮੈਨ ਸੰਤੋਖ ਸਿਘ ਵਿਰਕ, ਪ੍ਰਧਾਨ ਬਲਕਾਰ ਸਿੰਘ ਖੱਟਕੜ, ਉਪ ਪ੍ਰਧਾਨ ਰਣਜੀਤ ਰੱਕੜ, ਸਕੱਤਰ ਅਮਨਪ੍ਰੀਤ ਸਿੰਘ (ਚਾਵਲਾ ਰੈਸਟੋਰੈਂਟ), ਮੀਤ ਸਕੱਤਰ ਰਾਜਬਰਿੰਦਰ ਸਿੰਘ, ਖਜ਼ਾਨਚੀ ਅਮਰੀਕ ਸਿੰਘ ਜਗੈਤ, ਉਪ ਖਜ਼ਾਨਚੀ ਕਮਲਜੀਤ ਰਾਣੇਵਾਲ,

ਮੀਡੀਆ ਸਪੋਕਸਮੈਨ ਵਰਿੰਦਰ ਸਿੰਘ, ਖੇਡ ਮੈਨੇਜਰ ਭਗਵੰਤ ਮਾਹਿਲ ਅਤੇ ਰਵਿੰਦਰ ਸਿੰਘ ਸਾਬੀ, ਸਭਿਆਚਾਰਕ ਮੈਨੇਜਰ ਸੋਹਣ ਸਿੰਘ ਤੇ ਜਗਦੀਪ ਸਿੰਘ ਰਾਏ ਅਤੇ ਔਡੀਟਰ ਨੌਜਵਾਨ ਅੰਮ੍ਰਿਤ ਜਗੈਤ ਨੂੰ ਬਣਾਇਆ ਗਿਆ। ਵਰਨਣਯੋਗ ਹੈ ਕਿ ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਹੁਣ ਤਕ ਪੰਜ ਸਫ਼ਲਤਾ ਪੂਰਵਕ  ਸਭਿਆਚਾਰਕ ਮੇਲੇ ਅਤੇ ਦੋ ਖੇਡ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ। ਕਲੱਬ ਮੈਂਬਰਾਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਰਲ-ਮਿਲ ਕੇ ਕੰਮ ਕਰਨ ਦਾ ਭਰੋਸਾ ਦਿਤਾ।