"ਹਾਏ ਵੇ ਰੱਬਾ! ਪਹਿਲਾਂ ਹੀ ਗਰੀਬੀ ਉਤੋਂ ਢਹਿ ਢੇਰੀ ਹੋ ਗਿਆ ਘਰ"
ਇਸ ਪਰਿਵਾਰ ਵੱਲੋਂ ਲਗਾਤਾਰ ਮਦਦ ਦੀ ਗੁਹਾਰ...
ਨਾਭਾ: ਨਾਭਾ ਸ਼ਹਿਰ ਵਿਚ ਮੀਂਹ ਪੈਣ ਕਾਰਨ ਇਕ ਘਰ ਦੇ ਕਮਰੇ ਦੀ ਛੱਤ ਡਿਗ ਗਈ। ਇਸ ਦੀ ਜਾਣਕਾਰੀ ਲੈਣ ਸਪੋਕਸਮੈਨ ਟੀਮ ਉੱਥੇ ਪਹੁੰਚੀ ਹੈ ਤੇ ਇੱਥੋਂ ਦੇ ਹਾਲਾਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ। ਉਸ ਦੇ ਦੁੱਖ ਲੋਕਾਂ ਦੇ ਸਾਹਮਣੇ ਲਿਆਂਦਾ ਅਤੇ ਉਸ ਦੀ ਪੁਕਾਰ ਵੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਪਰਿਵਾਰ ਵੱਲੋਂ ਲਗਾਤਾਰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਅਜੇ ਤਕ ਕਿਸੇ ਵੱਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ। ਇਸ ਕਮਰੇ ਦੀ ਛੱਤ ਲੈਂਟਰ ਵਾਲੀ ਸੀ ਪਰ ਇਹ ਬਹੁਤ ਪੁਰਾਣਾ ਹੋਣ ਕਰ ਕੇ ਕਮਜ਼ੋਰ ਹੋ ਗਿਆ ਤੇ ਮੀਂਹ ਕਾਰਨ ਢਹਿ ਢੇਰੀ ਹੋ ਗਿਆ। ਉਹਨਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਉਹਨਾਂ ਦੀ ਹਾਲਤ ਬਹੁਤ ਹੀ ਬਦਤਰ ਹੈ।
ਉਹਨਾਂ ਅੱਗੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਅਜੇ ਤਕ ਕੋਈ ਮਦਦ ਨਹੀਂ ਕੀਤੀ। ਅਜਿਹਾ ਹੋਣ ਕਾਰਨ ਬਹੁਤ ਸਾਰੇ ਲੋਕਾਂ ਦਾ ਜਾਨੀ ਨੁਕਸਾਨ ਵੀ ਹੋਇਆ ਹੈ। ਪਿਛਲੇ ਦਿਨੀਂ ਫਾਜਿਲਕਾ ਦੇ ਅਬੋਹਰ ਦੇ ਅਜੀਤ ਨਗਰ ਵਿਚ ਘਰ ਦੀ ਛੱਤ ਡਿੱਗਣ ਨਾਲ 6 ਸਾਲਾ ਬੱਚੀ ਦੀ ਮਲਬੇ ਹੇਠਾਂ ਦੱਬਣ ਨਾਲ ਮੌਤ ਹੋ ਗਈ ਸੀ ਅਤੇ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਸੀ।
ਜਿਸ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਰਸਾਤ ਦੇ ਕਾਰਨ ਘਰ ਦੀ ਛੱਤ ਡਿੱਗੀ ਸੀ। ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਸੀ ਕਿ ਉਸ ਦੀ ਮਾਤਾ ਨੇ ਸਵੇਰੇ ਦੱਸਿਆ ਸੀ ਕਿ ਘਰ ਦੇ ਕਮਰੇ ਦੀ ਛੱਤ ਡਿੱਗ ਗਈ ਜਦੋਂ ਅਸੀਂ ਅੰਦਰ ਜਾ ਦੇਖਿਆ 6 ਸਾਲ ਦੀ ਬੱਚੀ ਦੇ ਸਿਰ ਉਤੇ ਸੱਟਣ ਨਾਲ ਉਸ ਦੀ ਮੌਕੇ ਉਤੇ ਮੌਤ ਹੋ ਗਈ।
ਬੇਟਾ ਕਾਫੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਉਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਸੁਨੀਲ ਦੇ ਗੁਆਂਢੀਆਂ ਨੇ ਦੱਸਿਆ ਕਿ ਘਰ ਦੀ ਛੱਤ ਡਿੱਗਣ ਨਾਲ 6 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਰਜਨੀ ਦਾ ਭਰਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪਰਿਵਾਰ ਕਾਫੀ ਗਰੀਬ ਹੈ। ਛੱਤ ਵਿਚ ਮੀਹ ਦਾ ਪਾਣੀ ਪੈਣ ਨਾਲ ਛੱਤ ਡਿੱਗੀ ਹੈ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।