ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਬਾਅਦ ਖਹਿਰਾ ਨੂੰ ਪੰਜਾਬ ਪ੍ਰਧਾਨ ਐਲਾਨਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪਈ ਫੁੱਟ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਐਤਵਾਰ ਨੂੰ ਪੰਜਾਬ ਫੇਰੀ ਤੋਂ ਬਾਅਦ ਹੋਰ ਡੂੰਘੀ ਹੋ ਗਈ ਹੈ। ਪਾਰਟੀ ਦੇ ...

Sukhpal Khaira

ਚੰਡੀਗੜ੍ਹ, ਨੀਲ ਭਲਿੰਦਰ ਸਿੰਘ :-  ਆਮ ਆਦਮੀ ਪਾਰਟੀ ਦੀ ਪੰਜਾਬ 'ਚ ਪਈ ਫੁੱਟ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਐਤਵਾਰ ਨੂੰ ਪੰਜਾਬ ਫੇਰੀ ਤੋਂ ਬਾਅਦ ਹੋਰ ਡੂੰਘੀ ਹੋ ਗਈ ਹੈ। ਪਾਰਟੀ ਦੇ ਬਗਾਵਤ ਦੇ ਉਤਾਰੂ ਗੱਦੀਓਂ ਲਾਹੇ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਬਾਗੀ ਧੜੇ ਨੇ ਪੰਜਾਬ ਆਪ ਦਾ ਐਡਹਾਕ ਪ੍ਰਧਾਨ ਐਲਾਨ ਦਿੱਤਾ ਹੈ।

ਇਹ ਐਲਾਨ ਇਸ ਵੇਲੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਜਾਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਪ੍ਰੈਸ ਕਾਨਫਰੰਸ 'ਚ ਕੀਤਾ ਗਿਆ ਹੈ। ਕਮੇਟੀ ਵਲੋਂ ਬੋਲਦਿਆਂ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਬਾਗੀ ਧੜੇ ਦੀ ਇਸ ਪੀਏਸੀ ਵਲੋਂ ਪੰਜਾਬ 'ਚ ਆਪ ਦਾ ਮੌਜੂਦਾ ਢਾਂਚਾ ਭੰਗ ਕੀਤਾ ਜਾਂਦਾ ਹੈ ਅਤੇ ਛੇਤੀ ਹੀ ਨਵੀਂ ਐਗਜ਼ੈਕਟਿਵ ਬਾਡੀ ਐਲਾਨੀ ਜਾ ਰਹੀ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੇ ਸਵਰਾਜ ਵਿਧਾਨ ਦੀ ਪਾਲਣਾ ਕਰਦੇ ਹੋਏ ਕੀਤੀ ਜਾ ਰਹੀ ਹੈ।