ਕੋਰੋਨਾ ਵਿਰੁੱਧ ਜੰਗ 'ਚ 'ਆਪ' ਵੱਲੋਂ ਪੰਜਾਬ 'ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ 500 ਔਕਸੀਮੀਟਰ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਸੌਂਪੇ

file photo

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਉੱਤੇ ਸਫਲਤਾਪੂਰਵਕ ਕਾਬੂ ਪਾਉਣ ਵਾਲੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਰਜ਼ 'ਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ 'ਚ ਔਕਸੀਮੀਟਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਔਕਸੀਮੀਟਰ ਵੰਡਣ ਦੀ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕੋਰੋਨਾ ਨਾਲ ਨਿਪਟਣ ਲਈ ਪੰਜਾਬ 'ਚ ਸਰਕਾਰ ਦਾ ਸਫਲ ਮਾਡਲ ਅਪਣਾਉਣ 'ਚ ਕੋਈ ਝਿਜਕ ਨਾ ਦਿਖਾਈ ਜਾਵੇ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਨੂੰ ਘਰਾਂ 'ਚ ਹੀ ਔਕਸੀਮੀਟਰ ਅਤੇ ਆਕਸੀਜਨ ਸਿਲੰਡਰਾਂ ਸਮੇਤ ਡਾਕਟਰੀ ਸਹੂਲਤਾਂ ਉਪਲਬਧ ਕਰਵਾਈਆਂ ਸਨ, ਜਦਕਿ ਪੰਜਾਬ 'ਚ ਅਜਿਹੀ ਸਹੂਲਤ ਸਿਰਫ਼ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ-ਅਧਿਕਾਰੀਆਂ ਤੱਕ ਹੀ ਸੀਮਤ ਕਰ ਦਿੱਤੀ ਹੈ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਜਗਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਔਕਸੀਮੀਟਰ ਦਾਨ ਕਰਨ ਦੀ ਮੁਹਿੰਮ ਚਲਾਈ ਹੈ, ਜਿਸ ਦੀ ਸ਼ੁਰੂਆਤ ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ 500 ਔਕਸੀਮੀਟਰ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਸੌਂਪ ਕੇ ਕੀਤੀ।

ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 16 ਅਗਸਤ ਨੂੰ ਆਪਣੇ ਜਨਮ ਦਿਨ ਮੌਕੇ ਦਿੱਲੀ ਸਮੇਤ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਤੋਹਫ਼ੇ ਦੇ ਤੌਰ 'ਤੇ ਔਕਸੀਮੀਟਰ ਵੰਡਣ।

ਪ੍ਰੋ. ਬਲਜਿੰਦਰ ਕੌਰ  ਨੇ ਦੱਸਿਆ ਇਸ ਮੁਹਿੰਮ ਦੇ ਤਹਿਤ ਪਾਰਟੀ ਦੇ ਆਗੂਆਂ ਸੁਖਵਿੰਦਰ ਸੁੱਖੀ, ਰਾਜ ਲਾਲੀ ਗਿੱਲ, ਮੈਡਮ ਨੀਨਾ ਮਿੱਤਲ, ਅਨੂ ਬੱਬਰ, ਡਾ. ਇੰਦਰਬੀਰ ਸਿੰਘ ਨਿੱਝਰ, ਤੇਜਿੰਦਰ ਮਹਿਤਾ, ਧਰਮਜੀਤ ਸਿੰਘ ਰਾਮੇਆਣਾ, ਜਗਦੇਵ ਸਿੰਘ ਬਾਮ, ਸੰਦੀਪ ਸਿੰਗਲਾ ਆਦਿ ਹੋਰ ਆਗੂਆਂ ਨੇ ਵੀ ਔਕਸੀਮੀਟਰ ਵੰਡਣ ਦੀ ਮੁਹਿੰਮ ਤਹਿਤ ਔਕਸੀਮੀਟਰ ਦਾਨ ਕਰਨ ਦਾ ਯੋਗਦਾਨ ਦਿੱਤਾ ਹੈ।

ਪ੍ਰੋ. ਬਲਜਿੰਦਰ ਕੌਰ  ਨੇ ਦੱਸਿਆ ਇਸ ਮੁਹਿੰਮ ਦੇ ਤਹਿਤ ਪਾਰਟੀ ਦੇ ਆਗੂਆਂ ਸੁਖਵਿੰਦਰ ਸੁੱਖੀ, ਰਾਜ ਲਾਲੀ ਗਿੱਲ, ਮੈਡਮ ਨੀਨਾ ਮਿੱਤਲ, ਅਨੂ ਬੱਬਰ, ਡਾ. ਇੰਦਰਬੀਰ ਸਿੰਘ ਨਿੱਝਰ, ਤੇਜਿੰਦਰ ਮਹਿਤਾ, ਧਰਮਜੀਤ ਸਿੰਘ ਰਾਮੇਆਣਾ, ਜਗਦੇਵ ਸਿੰਘ ਬਾਮ, ਸੰਦੀਪ ਸਿੰਗਲਾ ਆਦਿ ਹੋਰ ਆਗੂਆਂ ਨੇ ਵੀ ਔਕਸੀਮੀਟਰ ਵੰਡਣ ਦੀ ਮੁਹਿੰਮ ਤਹਿਤ ਔਕਸੀਮੀਟਰ ਦਾਨ ਕਰਨ ਦਾ ਯੋਗਦਾਨ ਦਿੱਤਾ ਹੈ।