ਅੰਮ੍ਰਿਤਸਰ : ਹੁਣ ਤਿੰਨ ਬੱਚਿਆਂ ਦੀ ਮਾਂ ਨੂੰ ਹੋਇਆ ਪਾਕਿਸਤਾਨੀ ਵਿਅਕਤੀ ਨਾਲ ਪਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਤੀ ਮਦਦ ਦੀ ਲਗਾ ਰਿਹਾ ਗੁਹਾਰ

photo

 

ਅੰਮ੍ਰਿਤਸਰ- ਭਾਰਤ ਤੇ ਪਾਕਿਸਤਾਨ ਦੀਆਂ ਔਰਤਾਂ ਅਤੇ ਮਰਦਾਂ ਦਰਮਿਆਨ ਇਕ ਦੂਜੇ ਨਾਲ ਪਿਆਰ  ਦੇ ਮਾਮਲੇ ਸਾਹਮਣੇ ਆ ਰਹੇ ਹਨ।  ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੋਂ ਦੀ ਔਰਤ ਆਪਣੇ ਪਾਕਿਸਤਾਨ ਸਥਿਤ ਪ੍ਰੇਮੀ ਕੋਲ ਜਾਣ ਲਈ ਬੇਤਾਬ ਹੈ।

 

ਇਹ ਵੀ ਪੜ੍ਹੋ: 'ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕੀਤਾ, PM ਸੱਚ ਨਹੀਂ ਬੋਲ ਰਹੇ', ਲੱਦਾਖ ਪਹੁੰਚੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਘੇਰਿਆ

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਹਿਲਾ ਦੇ ਪਤੀ ਜਗਦੀਪਕ ਸਿੰਘ ਨੇ ਦੱਸਿਆ ਕਿ 2007 ਵਿਚ ਉਸ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਹੁਣ ਸਾਡੇ 3 ਬੱਚੇ ਹਨ।  ਕਰੀਬ 1 ਮਹੀਨਾ ਪਹਿਲਾਂ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਪਾਕਿਸਤਾਨ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਫੇਸਬੁੱਕ ’ਤੇ ਦੋਸਤੀ ਹੋ ਗਈ ਜਿਸ ਤੋਂ ਬਾਅਦ ਉਹ ਅਕਸਰ ਵਟਸਐਪ ’ਤੇ ਉਸ ਨਾਲ ਹੀ ਗੱਲਾਂ ਕਰਨ ਲੱਗ ਪਈ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਚੱਲਦੀ ਬੱਸ ਨੂੰ ਲੱਗੀ ਅੱਗ, 20 ਦੇ ਕਰੀਬ ਲੋਕਾਂ ਦੀ ਮੌਤ

ਜਗਦੀਪਕ ਸਿੰਘ ਨੇ ਕਿਹਾ ਕਿ ਇਸ ਪਿਆਰ ਦੇ ਬਾਰੇ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਆਪਣੀ ਪਤਨੀ ਨੂੰ ਆਪਣੇ ਘਰ ਪਰਿਵਾਰ ਦਾ ਵਾਸਤਾ ਦਿੰਦਿਆਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਕਤ ਪਾਕਿਸਤਾਨੀ ਵਿਅਕਤੀ ਨਾਲ ਸਬੰਧ ਨਾ ਰੱਖੇ ਪਰ ਉਸ ਦੀ ਪਤਨੀ ਉਸ ਸਖ਼ਸ ਪਿਆਰ ’ਚ ਅੰਨੀ ਹੋ ਚੁੱਕੀ ਹੈ।