ਪਟਰੌਲ - ਡੀਜਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ, ਉੱਤਰੀ ਰਾਜ ਕਰਨਗੇ ਸਾਂਝੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਰੋਲ ਅਤੇ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨੀ ਦੇ ਕਾਰਨ ਹੁਣ ਉੱਤਰੀ ਰਾਜ ਸਾਂਝੀ  ਬੈਠਕ ਕਰਨ ਜਾ ਰਹੇ ਹਨ।

Petrol

ਚੰਡੀਗੜ : ਪਟਰੋਲ ਅਤੇ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨੀ ਦੇ ਕਾਰਨ ਹੁਣ ਉੱਤਰੀ ਰਾਜ ਸਾਂਝੀ  ਬੈਠਕ ਕਰਨ ਜਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਇਹ ਬੈਠਕ ਅਗਲੇ ਹਫ਼ਤੇ ਦਿੱਲੀ ਜਾਂ ਚੰਡੀਗੜ ਵਿੱਚ ਹੋ ਸਕਦੀ ਹੈ। ਇਸ ਵਿਚ ਉੱਤਰੀ ਰਾਜ ਹਰਿਆਣਾ, ਪੰਜਾਬ ,  ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਿਲ ਹੋਣਗੇ। 

ਦਸਿਆ  ਜਾ ਰਿਹਾ ਹੈ ਕਿ ਬੈਠਕ ਦਾ ਮੁੱਖ ਏਜੰਡਾ ਪਟਰੋਲ ਅਤੇ ਡੀਜਲ ਦੀ ਇੱਕ ਸਮਾਨ ਦਰਾਂ ਕਰਨ ਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਲਈ ਹਰਿਆਣਾ ਨੇ ਉੱਤਰ ਪ੍ਰਦੇਸ਼ ,  ਪੰਜਾਬ , ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਨਾਲ ਗੱਲ ਕਰ ਲਈ ਹੈ। ਹਰਿਆਣਾ ਸਰਕਾਰ ਬੈਠਕ ਨੂੰ ਲੈ ਕੇ ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ - ਮੁੱਖ ਮੰਤਰੀ ਮਨੀਸ਼ ਸਿਸੋਦਿਆ, ਹਿਮਾਚਲ ਪ੍ਰਦੇਸ਼ ਦੇ ਸੀ. ਐਮ. ਜੈਰਾਮ ਠਾਕੁਰ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲ ਕਰ ਚੁੱਕੇ ਹਨ।

ਤੁਹਾਨੂੰ ਇਹ ਵੀ ਦਸ ਦੇਈਏ ਕਿ ਪਟਰੌਲ ਦੀਆਂ ਇਹਨਾਂ  ਵਧੀਆ ਹੋਈਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਹੋਇਆ। ਲੋਕਾਂ ਨੂੰ ਹੁਣ ਪਟਰੌਲ ਲਈ ਹੁਣ ਪਹਿਲਾ ਨਾਲੋਂ ਜਿਆਦਾ ਜੇਬ੍ਹ  ਢਿੱਲੀ ਕਰਨੀ ਪੈ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ  ਕੀਮਤਾਂ ਤੇ ਠੱਲ ਪਾਉਣੀ ਚਾਹੀਦੀ ਹੈ। ਜਿਸ ਨਾਲ ਆਮ ਲੋਕਾਂ `ਤੇ ਇਸ ਦਾ ਅਸਰ ਘਟ ਜਾਵੇ।