ਖੇਮਕਰਨ ਸੈਕਟਰ ਵਿਚ ਭਾਰਤ-ਪਾਕਿ ਸਰਹੱਦ ’ਤੇ ਭਾਰੀ ਮਾਤਰਾ ’ਚ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

101 ਬਟਾਲੀਅਨ ਕਾਊਂਟਰ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਨੂੰ ਖੇਮਕਰਨ ਮਹਿੰਦੀਪੁਰ ਇਲਾਕੇ ਵਿਚ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ।

Large quantities of arms and drugs seized at Indo-Pak border

ਖੇਮਕਰਨ (ਰਵੀ ਖਹਿਰਾ): 101 ਬਟਾਲੀਅਨ ਕਾਊਂਟਰ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਨੂੰ ਖੇਮਕਰਨ ਮਹਿੰਦੀਪੁਰ ਇਲਾਕੇ ਵਿਚ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਸਫਲਤਾ ਹਾਸਲ ਹੋਈ ਹੈ। ਭਾਰਤ ਪਾਕਿਸਤਾਨ ਸਰਹੱਦ ’ਤੇ ਕੀਤੀ ਗਈ ਇਸ ਵੱਡੀ ਕਾਰਵਾਈ ਦੌਰਾਨ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦਾ ਜਖੀਰਾ ਬਰਾਮਦ ਹੋਇਆ, ਜਿਸ ਵਿਚ 22 ਪਿਸਟਲ, 44 ਮੈਗਜ਼ੀਨ, 100 ਜ਼ਿੰਦਾ ਕਾਰਤੂਸ ਅਤੇ ਕਰੀਬ ਇਕ ਕਿੱਲੋ ਹੈਰੋਇਨ ਬਰਾਮਦ ਹੋਈ।

Large quantities of arms and drugs seized at Indo-Pak border

ਹੋਰ ਪੜ੍ਹੋ: CBSE ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਮੰਦਭਾਗਾ: ਪਰਗਟ ਸਿੰਘ

ਮਿਲੀ ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਬਾਰਡਰ ਨੇੜੇ ਹਥਿਆਰਾਂ ਦੇ ਖੇਪ ਸੁੱਟੀ ਗਈ ਹੈ, ਜਿਸ ਤੋਂ ਬਾਅਦ  ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵਲੋਂ ਕਾਰਵਾਈ ਕੀਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਬਰਾਮਦਗੀ ਡਰੋਨ ਰਾਹੀਂ ਕੀਤੀ ਗਈ ਸੀ।

Punjab Police

ਹੋਰ ਪੜ੍ਹੋ: ਸਾਮਾਜਿਕ ਸੁਰੱਖਿਆ ਦੀ ਗਰੰਟੀ ਦਿੰਦੀਆਂ ਨੇ ਕੇਂਦਰ ਸਰਕਾਰ ਦੀਆਂ ਇਹ ਯੋਜਨਾਵਾਂ, ਜਾਣੋ ਇਹਨਾਂ ਦੇ ਫਾਇਦੇ

ਇਸ ਤੋਂ ਇਲਾਵਾ ਦੇਰ ਰਾਤ ਸਰਹੱਦੀ ਖੇਤਰ ਰਾਜਾਤਾਲ ਪਿੰਡ ਵਿਚ ਪਾਕਿਸਤਾਨ ਤੋਂ ਆਏ ਡਰੋਨ ਦੇਖੇ ਜਾਣ ’ਤੇ ਬੀਐਸਐਫ ਬੀਐਸਐਫ ਦੇ ਜਵਾਨਾਂ ਵਲੋਂ ਗੋਲੀਬਾਰੀ ਵੀ ਕੀਤੀ ਗਈ। ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ।