ਲਖਨਊ 'ਚ ਰੋਕਿਆ ਪ੍ਰਿਯੰਕਾ ਗਾਂਧੀ ਦਾ ਕਾਫਲਾ, ਅਰੁਣ ਦੇ ਪਰਿਵਾਰਕ ਮੈਂਬਰਾਂ ਨਾਲ ਕਰਨੀ ਸੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਰੁਣ ਦੀ ਪੁਲਿਸ ਕਸਟਡੀ 'ਚ ਹੋਈ ਸੀ ਮੌਤ

Priyanka Gandhi Vadra

 

ਲਖਨਊ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਯੂਪੀ ਸਰਕਾਰ ਨੇ ਆਗਰਾ ਜਾਣ ਤੋਂ ਰੋਕ ਦਿੱਤਾ।  ਪ੍ਰਿਯੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਾਰੇ ਗਏ ਅਰੁਣ ਵਾਲਮੀਕਿ ਦੇ  ਪਰਿਵਾਰ ਨੂੰ ਮਿਲਣ ਜਾ ਰਹੇ ਸਨ। ਪ੍ਰਿਅੰਕਾ ਨੇ ਇਸ ਬਾਰੇ ਟਵੀਟ ਵੀ ਕੀਤਾ। ਉਹਨਾਂ ਲਿਖਿਆ ਸੀ ਕਿ ਪੁਲਿਸ ਹਿਰਾਸਤ ਵਿੱਚ ਕਿਸੇ ਨੂੰ ਕੁੱਟ -ਕੁੱਟ ਕੇ ਮਾਰਨਾ ਕਿਥੋਂ ਦਾ ਨਿਆਂ ਹੈ?

  ਹੋਰ ਵੀ ਪੜ੍ਹੋ: ਰਾਜਾ ਵੜਿੰਗ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ, 'ਕਾਂਗਰਸ ਨੂੰ ਕਮਜ਼ੋਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ'

 

ਆਗਰਾ ਪੁਲਿਸ ਹਿਰਾਸਤ ਵਿੱਚ ਅਰੁਣ ਵਾਲਮੀਕਿ ਦੀ ਮੌਤ ਦੀ ਘਟਨਾ ਨਿੰਦਣਯੋਗ ਹੈ। ਭਗਵਾਨ ਵਾਲਮੀਕਿ ਜਯੰਤੀ ਦੇ ਦਿਨ, ਯੂਪੀ ਸਰਕਾਰ ਨੇ ਉਨ੍ਹਾਂ ਦੇ ਸੰਦੇਸ਼ਾਂ ਦੇ ਵਿਰੁੱਧ  ਕੰਮ ਕੀਤਾ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਲਿਸ ਵਾਲਿਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।

 

ਹਾਲ ਹੀ ਵਿੱਚ, ਜਦੋਂ ਪ੍ਰਿਯੰਕਾ ਲਖੀਮਪੁਰ ਖੀਰੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ, ਤਾਂ ਉਹਨਾਂ ਨੂੰ ਰੋਕ ਲਿਆ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਸਮੇਂ ਪ੍ਰਿਯੰਕਾ ਨੇ ਕਿਹਾ ਸੀ ਕਿ ਉਸ ਨੂੰ ਬਿਨਾਂ ਕਿਸੇ ਆਧਾਰ ਦੇ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪ੍ਰਿਯੰਕਾ ਨੇ ਕਿਹਾ ਸੀ ਕਿ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ, ਮੈਂ ਸੀਤਾਪੁਰ ਜ਼ਿਲ੍ਹੇ ਵਿੱਚ ਯਾਤਰਾ ਕਰ ਰਹੀ ਸੀ, ਜੋ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਸਰਹੱਦ ਤੋਂ ਲਗਭਗ 20 ਕਿਲੋਮੀਟਰ ਦੂਰ ਹੈ।

 

  ਹੋਰ ਵੀ ਪੜ੍ਹੋ: ਵੱਡੀ ਖਬਰ: ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ

ਮੇਰੀ ਜਾਣਕਾਰੀ ਅਨੁਸਾਰ ਸੀਤਾਪੁਰ ਵਿੱਚ ਧਾਰਾ 144 ਲਾਗੂ ਨਹੀਂ ਸੀ। ਖੈਰ, ਹਿਰਾਸਤ ਵਿੱਚ ਰੱਖਣ ਤੋਂ ਬਾਅਦ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੂੰ ਪੀੜਤ ਪਰਿਵਾਰ ਨੂੰ ਮਿਲਣ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਲਖਨਊ 'ਚ ਰੋਕਿਆ ਪ੍ਰਿਯੰਕਾ ਗਾਂਧੀ ਦਾ ਕਾਫਲਾ, ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪ੍ਰਿਯੰਕਾ ਗਾਂਧੀ, ਦੇਖੋ ਲਾਈਵ ਤਸਵੀਰਾਂ 

  ਹੋਰ ਵੀ ਪੜ੍ਹੋ: ਡੇਂਗੂ ਬੁਖਾਰ: ਮਿਲ ਗਈ ਡੇਂਗੂ ਦੀ ਦਵਾਈ! ਦੇਸ਼ ਦੇ ਇਨ੍ਹਾਂ 20 ਸਥਾਨਾਂ 'ਤੇ ਕੀਤੇ ਜਾਣਗੇ ਟ੍ਰਾਇਲ