ਸਖ਼ਤ ਮਿਹਨਤ ਨੂੰ ਰੰਗਭਾਗ, ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਪਹਿਲਾਂ ਪਟਵਾਰੀ, ਤਕਨੀਕੀ ਸਹਾਇਕ, ਬੈਂਕ ਮੈਨੇਜਰ, ਅਸਿਸਟੈਂਟ ਕਮਾਂਡਰ ਤੇ ਆਬਕਾਰੀ ਇੰਸਪੈਕਟਰ ਦੀ ਕਰ ਚੁੱਕੇ ਹਨ ਨੌਕਰੀ

photo

 

ਮਾਨਸਾ: ਜੇਕਰ ਅਸੀਂ ਮਿਹਨਤ ਕਰੀਏ ਤਾਂ ਸਾਡੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ, ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ। ਜਿਸ ਨੂੰ ਨਾਇਬ ਤਹਿਸੀਲਦਾਰ ਦੀ ਛੇਵੀਂ ਨੌਕਰੀ ਮਿਲੀ ਹੈ। ਇਸ ਤੋਂ ਪਹਿਲਾਂ ਉਹ ਪਟਵਾਰੀ, ਤਕਨੀਕੀ ਸਹਾਇਕ (ਵੇਅਰ ਹਾਊਸ), ਬੈਂਕ ਮੈਨੇਜਰ (ਸਹਿਕਾਰੀ ਬੈਂਕ), ਅਸਿਸਟੈਂਟ ਕਮਾਂਡਰ (ਸੀ.ਏ.ਸੀ.ਐਫ.), ਆਬਕਾਰੀ ਇੰਸਪੈਕਟਰ (ਜਲੰਧਰ) ਦੀ ਨੌਕਰੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

27 ਸਾਲਾ ਮਨਦੀਪ ਸਿੰਘ ਨੇ ਆਪਣੀ ਪਹਿਲੀ ਨੌਕਰੀ ਤੋਂ ਲੈ ਕੇ ਛੇਵੀਂ ਨੌਕਰੀ ਮਿਲਣ ਤੱਕ ਸਖ਼ਤ ਮਿਹਨਤ ਜਾਰੀ ਰੱਖੀ। ਮਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਮਯਾਬੀ ਲਈ ਉਸ ਨੂੰ 30 ਤੋਂ 35 ਵਾਰ ਫੇਲ ਹੋਣਾ ਪਿਆ ਪਰ ਫਿਰ ਵੀ ਉਸਨੇ ਆਪਣਾ ਇਰਾਦਾ ਮਜ਼ਬੂਤ ​​ਰੱਖਿਆ ਅਤੇ ਕਦੇ ਹਾਰ ਨਹੀਂ ਮੰਨੀ। ਹੁਣ ਮੈਨੂੰ UPSC ਦੀ ਪ੍ਰੀਖਿਆ ਪਾਸ ਕਰਨੀ ਪਵੇਗੀ।

ਇਹ ਵੀ ਪੜ੍ਹੋ: ਖੇਤ ’ਚ ਟਰੈਕਟਰ ਚਲਾ ਰਹੇ ਨੌਜਵਾਨ ਦੀ ਰੀਪਰ ’ਚ ਆ ਕੇ ਹੋਈ ਦਰਦਨਾਕ ਮੌਤ 

ਮਨਦੀਪ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਲਗਨ ਸਦਕਾ ਹੀ ਉਨ੍ਹਾਂ ਨੂੰ ਮੈਪ ਤਹਿਸੀਲਦਾਰ ਦੀ ਨੌਕਰੀ ਮਿਲੀ ਹੈ। ਸਾਡਾ ਪੁੱਤਰ ਭਵਿੱਖ ਵਿਚ ਵੀ ਸਖ਼ਤ ਮਿਹਨਤ ਕਰਦਾ ਰਹੇਗਾ। ਉਸ ਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵਿਦੇਸ਼ ਭੱਜਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਚੰਗੀ ਪੜ੍ਹਾਈ ਕਰਨ।