ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

photo

 

ਬਰਨਾਲਾ : ਬਰਨਾਲਾ ਦੇ ਧਨੌਲਾ ਖੇਤਰ ਅਧੀਨ ਪੈਂਦੇ ਪਿੰਡ ਬਡਬਰ ਦੇ 23 ਸਾਲਾ ਨੌਜਵਾਨ ਦੀ ਲਾਸ਼ ਸਪੇਨ 'ਤੇ ਭਾਰਤ ਲਿਆਂਦੀ ਗਈ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਵਿਚ ਕੀਤਾ ਗਿਆ। ਪਿੰਡ ਬਡਬਰ ਦਾ ਰਹਿਣ ਵਾਲਾ ਸੁਖਵੰਤ ਸਿੰਘ (23) ਸੱਤ ਮਹੀਨੇ ਪਹਿਲਾਂ ਪੁਰਤਗਾਲ ਦੇ ਰਸਤੇ ਸਪੇਨ ਗਿਆ ਸੀ। ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿਚ ਕੰਮ ਕਰਦਾ ਸੀ। ਬੀਤੇ ਦਿਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਨੂੰ ਪਰਿਵਾਰ ਵਲੋਂ ਸਪੇਨ ਤੋਂ ਭਾਰਤ ਲਿਆਂਦਾ ਗਿਆ।

 ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 50,000 ਰੁਪਏ ਰਿਸ਼ਵਤ ਲੈਣ ਵਾਲਾ ਸਿਹਤ ਮੁਲਾਜ਼ਮ ਸੰਜੀਵ ਸਿੰਘ ਕਾਬੂ  

ਸਮਾਜ ਸੇਵੀ ਗੁਰਮੀਤ ਸਿੰਘ ਕਾਕਾ ਨੇ ਦਸਿਆ ਕਿ ਭੋਗ ਐਤਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਪਇਆ ਜਾਵੇਗਾ| ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ ਗਿਆ ਸੀ। ਜਿਨ੍ਹਾਂ ਲੜਕਿਆਂ ਨਾਲ ਉਹ ਰਹਿੰਦਾ ਸੀ। ਉਹ ਸਵੇਰੇ ਉੱਠ ਕੇ ਕੰਮ 'ਤੇ ਚਲੇ ਗਏ।

 ਇਹ ਵੀ ਪੜ੍ਹੋ: ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਨਵਜੋਤ ਸਿੱਧੂ, ਪੁੱਤ ਨੇ ਦਿਤਾ ਖਾਸ ਤੋਹ

ਜਦੋਂ ਉਨ੍ਹਾਂ ਦੇਖਿਆ ਕਿ ਉਹ ਦੁਪਹਿਰ ਤੱਕ ਕੰਮ 'ਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਜਾ ਕੇ ਕਮਰੇ 'ਚ ਜਾ ਕੇ ਵੇਖਿਆ ਜਿੱਥੇ ਉਹ ਮਰਿਆ ਪਿਆ ਸੀ। ਉਸ ਨੇ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿਤੀ। ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਹੀ ਉਸ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾ ਸਕਿਆ।