ਜਲੰਧਰ ‘ਚ ਡੇਢ ਕਿਲੋ ਹੈਰੋਇਨ ਸਮੇਤ ਨਾਇਜ਼ੀਰੀਅਨ ਨੌਜਵਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਪੁਲਿਸ ਨੇ ਡੇਢ ਕਿਲੋ ਹੈਰੋਇਨ ਸਮੇਤ ਇਕ ਨਾਇਜ਼ੀਰੀਅਨ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨਾਇਜ਼ੀਰੀਅਨ....

Punjab Police

ਜਲੰਧਰ (ਪੀਟੀਆਈ) : ਜਲੰਧਰ ਪੁਲਿਸ ਨੇ ਡੇਢ ਕਿਲੋ ਹੈਰੋਇਨ ਸਮੇਤ ਇਕ ਨਾਇਜ਼ੀਰੀਅਨ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨਾਇਜ਼ੀਰੀਅਨ ਨੌਜਵਾਨ ਕੈਲਵਿਨ (27) ਅਮਾਸ ਦੇ ਖ਼ਿਲਾਫ਼ ਜਲੰਧਰ ਦੇ ਮਕਸੂਦਾਂ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਉਥੇ ਪੁਲਿਸ ਦੋਸ਼ੀ ਤੋਂ ਪੁਛਗਿਛ ਕਰ ਰਹੀ ਹੈ। ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੌਤ ਸਿੰਘ ਮਾਹਲ ਨੇ ਕਿਹਾ ਹੈ ਕਿ ਥਾਣਾ ਮਕਸੂਦਾਂ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਰਮਨਦੀਪ ਸਿੰਘ ਅਪਣੀ ਟੀਮ ਸਮੇਤ ਰਾਓਵਾਲੀ ਮੋੜ, ਜੀਟੀ ਰੋਡ, ਜਲੰਧਰ-ਪਠਾਨਕੋਟ ‘ਤੇ ਨਾਕੇ ‘ਤੇ ਮੌਜੂਦ ਸੀ।

ਇਸ ਦੇ ਦੌਰਾਨ ਇਕ ਮੁਖਬਰ ਨੇ ਸਬ ਇੰਸਪੈਕਟਰ ਰਘੂਨਾਥ ਸਿੰਘ ਨੂੰ ਸੂਚਨਾ ਦਿਤੀ ਕਿ ਕੈਲਵਿਨ ਅਮਾਸ ਇਕਬੈਨਸਨ ਪੁੱਤਰ ਅਮਾਸ, ਨਿਵਾਸੀ ਬੈਨਿਨ ਸਿਟੀ ਨਾਇਜ਼ੀਰੀਆ, ਹਾਲ ‘ਚ ਨਿਵਾਸੀ ਵਿਕਾਸਪੁਰੀ, ਦਿੱਲੀ ਵੱਡੀ ਮਾਤਰਾ ‘ਚ ਹੈਰੋਇਨ ਦੀ ਖ਼ੇਪ ਲੈ ਕੇ ਜਲੰਧਰ ਕਿਸੇ ਗ੍ਰਾਹਕ ਨੂੰ ਦੇਣ ਲਈ ਆ ਰਿਹਾ ਸੀ। । ਇਸ ਤੋਂ ਬਾਅਦ ਪੁਲਿਸ ਨੇ ਸਰਮਸਤਪੁਰ ਪੁਲ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਕੁਝ ਦੇਰ ਬਾਅਦ ਹੀ ਇਕ ਬੱਸ ਤੋਂ ਉਕਤ ਵਿਦੇਸ਼ੀ ਨਾਗਰਿਕ ਉਤਰਿਆ ਅਤੇ ਇੱਧਰ-ਉੱਧਰ ਟਹਿਲਨ ਲੱਗਿਆ।

ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਕੈਲਵਿਨ ਅਮਾਸ ਤੋਂ ਬਰਾਮਦ ਬੈਗ ਵਿਚੋਂ ਇਕ ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਉਸ ਨੇ ਕਿਹਾ ਕਿ ਉਹ ਅਪਣੇ ਵੱਡੇ ਭਰਾ ਅਤੇ ਭੈਣ ਦੇ ਨਾਲ ਮਾਰਚ 2016 ਵਿਚ ਅਪਣੇ ਭਰਾ ਦਾ ਇਲਾਜ ਲਈ ਭਾਰਤ ਆਇਆ ਸੀ, ਜਿਹੜਾ ਕਿ ਦਿਲ ਦੀ ਬਿਮਾਰੀ ਦਾ ਮਰੀਜ ਹੈ। ਬਾਅਦ ‘ਚ ਉਸ ਨੇ ਇਹ ਵੀ ਕਿਹਾ ਕਿ ਉਸ ਦਾ ਭਰਾ ਤੇ ਭੈਣ ਦਿਲੀ ਵਿਚ ਰੁਕਦੇ ਸਮੇਂ ਬੰਗਲੌਰ ਚਲੇ ਗਏ।

ਦਿਲੀ ਵਿਚ ਅਪਣੀ ਰਿਹਾਇਸ ‘ਚ ਉਹ ਆਈਬੋ ਅਤੇ ਵਿਟਸਨ ਵਿਅਕਤੀਆਂ ਦੇ ਸੰਪਰਕ ਵਿਚ ਆਇਆ ਅਤੇ ਹੈਰੋਇਨ ਵੇਚਣ ਦੇ ਕਾਰੋਬਾਰ ਵਿਚ ਸ਼ਾਮਲ ਹੋ ਗਿਆ। ਪੁਲਿਸ ਨੇ ਪਹਿਲਾਂ ਵੀ ਕਿਹਾ ਸੀ ਕਿ ਅਫ਼ਗਾਨਿਸਤਾਨ ਦੇ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਵਾਲਿਆਂ ਨੂੰ ਜਲੰਧਰ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਤਸ਼ਕਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।