ਚਾਰ ਕਿਲੋ ਹੈਰੋਇਨ ਦੇ ਨਾਲ ਇਕ ਔਰਤ ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਕਿਲੋ ਹੈਰੋਇਨ ਦੇ ਨਾਲ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਖੰਨੇ ਪੁਲਿਸ ਦੇ ਨਾਰਕੋਟਿਕਸ...

A Women and her partner arrested with 4 Kg heroien

ਖੰਨਾ (ਪੀਟੀਆਈ) : ਚਾਰ ਕਿਲੋ ਹੈਰੋਇਨ ਦੇ ਨਾਲ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਖੰਨੇ ਪੁਲਿਸ ਦੇ ਨਾਰਕੋਟਿਕਸ ਸੈਲ ਨੇ ਕਾਰ ਸਵਾਰ ਔਰਤ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀਆਂ ਦੀ ਪਹਿਚਾਣ ਆਨੰਦ ਕੁਮਾਰ ਨਿਵਾਸੀ ਨੈਸ਼ਨਲ ਪਾਰਕ ਆਨੰਦਪੁਰ ਰੋਡ ਮਕਸੂਦਾਂ ਜਲੰਧਰ ਅਤੇ ਸ਼ਿਵਾਂਗੀ ਰਾਣੀ ਨਿਵਾਸੀ ਮਿਜ਼ੋਰਮ ਦੇ ਤੌਰ ‘ਤੇ ਹੋਈ ਹੈ।

ਪੁਲਿਸ ਨੇ ਦੋਸ਼ੀਆਂ ਦੇ ਖਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰੇ ਪੁਲਿਸ ਦੇ ਨਾਰਕੋਟਿਕਸ ਸੈਲ ਦੇ ਮੁਲਾਜ਼ਮ ਨੇ ਜੀਟੀ ਰੋਡ ਸਥਿਤ ਅਲੌਂੜ ਪਿੰਡ ਦੇ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਇਕ ਕਾਰ ਮੰਡੀ ਗੋਬਿੰਦਗੜ੍ਹ ਦੇ ਵਲੋਂ ਆ ਰਹੀ ਸੀ। ਕਾਰ ਵਿਚ ਇਕ ਵਿਅਕਤੀ ਅਤੇ ਇਕ ਔਰਤ ਸਵਾਰ ਸੀ। ਪੁਲਿਸ ਦੀ ਨਾਕਾਬੰਦੀ ਵੇਖ ਕੇ ਦੋਸ਼ੀ ਗੱਡੀ ਨੂੰ ਪਿੱਛੇ ਵੱਲ ਮੋੜਨ ਲੱਗਾ।

ਸ਼ੱਕ ਹੋਣ ‘ਤੇ ਪਿੱਛਾ ਕਰ ਕੇ ਕਾਰ ਨੂੰ ਰੋਕ ਲਿਆ। ਪੁਲਿਸ ਮੁਲਾਜ਼ਮਾਂ ਨੇ ਸ਼ਿਵਾਂਗੀ ਦੇ ਕੋਲ ਮੌਜੂਦ ਇਕ ਲਿਫ਼ਾਫ਼ੇ ਵਿਚ ਰੀਅਲ ਜੂਸ ਅਤੇ ਬਿਸਕੁਟ ਵਾਲੇ ਡੱਬੇ ਨੂੰ ਜਦੋਂ ਚੈੱਕ ਕੀਤਾ। ਉਸ ਵਿਚੋਂ ਚਾਰ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਸਪੀ  ਦੇ ਮੁਤਾਬਕ ਦੋਸ਼ੀਆਂ ਨੇ ਪੁੱਛਗਿਛ ਵਿਚ ਦੱਸਿਆ ਕਿ ਉਹ ਨਸ਼ਾ ਦਿੱਲੀ ਤੋਂ ਮਾਇਕ ਨਾਮ ਦੇ ਵਿਅਕਤੀ ਤੋਂ ਲੈ ਕੇ ਆਏ ਹਨ। ਮਾਇਕ ਦਿੱਲੀ ਦੀ ਨਿਵਾਦਾ ਵਿਚ ਰਹਿੰਦਾ ਹੈ।

ਦੋਸ਼ੀਆਂ ਨੇ ਦੱਸਿਆ ਕਿ ਅਸੀਂ ਇਹ ਨਸ਼ਾ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਗੁਰਵੇਜ ਸਿੰਘ ਕਾਲਾ ਨੂੰ ਸਪਲਾਈ ਕਰਨਾ ਸੀ। ਪੁੱਛਗਿਛ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਸ਼ਿਵਾਂਗੀ ਲਗਭੱਗ 9 ਵਾਰ ਗੁਰਵੇਜ ਸਿੰਘ ਉਰਫ਼ ਕਾਲਾ ਨਿਵਾਸੀ ਸੁਲਤਾਨਪੁਰ ਲੋਧੀ ਨੂੰ ਹੈਰੋਇਨ ਸਪਲਾਈ ਕਰ ਚੁੱਕੀ ਹੈ। ਐਸਐਸਪੀ ਨੇ ਦੱਸਿਆ ਦੋਸ਼ੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।