ਪੰਜਾਬ ਦੇ ਇਸ ਫ਼ੌਜੀ ਸ਼ੇਰ ਨੇ ਕੀਤਾ ਕਮਾਲ, 1 ਲੱਖ ‘ਚ ਬਣਾਈ 5 ਕਰੋੜ ਦੀ ਇਹ ਚੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ ਦੇ ਜਵਾਨ ਨੇ ਬੰਬ ਨੂੰ ਨਸ਼ਟ ਕਰਨ ਵਾਲਾ ਇੱਕ ਬਹੁਤ ਵਧੀਆ ਰੋਬੋਟ ਬਣਾਇਆ ਹੈ...

Narendra Modi with Dharamjit Singh

ਨਵੀਂ ਦਿੱਲੀ: ਫੌਜ ਦੇ ਜਵਾਨ ਨੇ ਬੰਬ ਨੂੰ ਨਸ਼ਟ ਕਰਨ ਵਾਲਾ ਇੱਕ ਬਹੁਤ ਵਧੀਆ ਰੋਬੋਟ ਬਣਾਇਆ ਹੈ। ਇਹ ਰੋਬੋਟ ਰਿਮੋਟ ਨਾਲ ਚਲਦਾ ਹੈ। ਜਵਾਨ ਦੀ ਇਸ ਉਪਲਬਧੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵੀ ਸਰਾਹਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਰੋਬੋਟ ਬਣਾਉਣ ਵਾਲਾ ਜਵਾਨ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਦੌਰਾਨ ਉਹ ਨਵੀਂ ਦਿੱਲੀ ‘ਚ ਆਰਮੀ ਇੰਜੀਨੀਅਰ ਕੋਰ ਦੇ ਬੰਬ ਸਕਵਾਇਡ ਵਿੱਚ ਤੈਨਾਤ ਹਨ।

ਆਓ ਜੀ ਜਾਣਦੇ ਹਾਂ ਇਸ ਰੋਬੋਟ ਦੇ ਬਾਰੇ...

ਪੰਜਾਬ ਦੇ ਮੁਕਤਸਰ ਜਿਲ੍ਹੇ ‘ਚ ਇੱਕ ਪਿੰਡ ਹੈ ਢੋਡਰ ਕਾਂ। ਇੱਥੇ ਦੇ ਰਹਿਣ ਵਾਲੇ ਹਨ ਹੌਲਦਾਰ ਧਰਮਜੀਤ ਸਿੰਘ (32) ਪੁੱਤਰ ਬਲਵੰਤ ਸਿੰਘ। ਧਰਮਜੀਤ ਨੇ ਜਿੰਦਾ ਬੰਬ ਨੂੰ ਨਸ਼ਟ ਕਰਨ ਵਾਲਾ ਰਿਮੋਟ ਨਾਲ ਚੱਲਣ ਵਾਲਾ ਰੋਬੋਟ ਬਣਾਇਆ ਹੈ। ਉਹ ਸੋਮਵਾਰ ਦੁਪਹਿਰ ਨੂੰ ਮੁਕਤਸਰ ਪੁੱਜੇ। ਇੱਥੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਵਾਸ ‘ਤੇ ਆਜੋਜਿਤ ਸਨਮਾਨ ਸਮਾਰੋਹ ਵਿੱਚ ਧਰਮਜੀਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਧਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ‘ਤੇ ਇਸ ਰੋਬੋਟ ਨੂੰ ਬਣਾਇਆ ਹੈ। ਰੋਬੋਟ ਲੱਗਭੱਗ ਇੱਕ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਧਰਮਜੀਤ ਅਨੁਸਾਰ ਉਨ੍ਹਾਂ ਨੇ ਇਸ ਰੋਬੋਟ ਨੂੰ ਬਣਾਉਣ ਤੋਂ ਪਹਿਲਾਂ ਆਪਣੇ ਸੀਨੀਅਰ ਕਮਾਂਡਿੰਗ ਅਫਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸਨੂੰ ਅਸੰਭਵ ਦੱਸਦੇ ਹੋਏ ਮੰਜ਼ੂਰੀ ਨਹੀਂ ਦਿੱਤੀ ਅਤੇ ਨਹੀਂ ਹੀ ਕੋਈ ਮਦਦ ਕੀਤੀ। ਇਸਦੇ ਬਾਵਜੂਦ ਸਤੰਬਰ ਵਿੱਚ ਉਨ੍ਹਾਂ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਤਿੰਨ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਆਪਣੇ ਖਰਚ ਨਾਲ ਇਸਨੂੰ ਤਿਆਰ ਕੀਤਾ। ਇਸਦਾ ਪ੍ਰੀਖਣ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਅਫਸਰਾਂ ਨੂੰ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਮਦਦ ਮਿਲਣੀ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਰੋਬੋਟ ਨੂੰ ਚੰਗੀ ਤਰ੍ਹਾਂ ਅਪਗਰੇਡ ਕੀਤਾ।  ਹੁਣ ਹਰ ਯੂਨਿਟ ਵਿੱਚ ਉਨ੍ਹਾਂ ਦੇ ਬਣੇ ਰੋਬੋਟ ਦਾ ਇਸਤੇਮਾਲ ਸ਼ੁਰੂ ਹੋ ਗਿਆ ਹੈ।

ਅਗਲੇ ਸਮੇਂ ਵਿੱਚ ਬੰਬ ਸਕਵਾਇਡ ਦਸਤੇ ਵਿੱਚ ਰਿਮੋਟ ਨਾਲ ਚੱਲਣ ਵਾਲੇ ਰੋਬੋਟ ਦੇ ਜਰਿਏ ਜਿੰਦਾ ਬੰਬ ਨਸ਼ਟ ਕੀਤੇ ਜਾਣਗੇ। ਇਸਤੋਂ ਬੰਬ ਡਿਫਿਊਜ ਦੌਰਾਨ ਫ਼ੌਜੀਆਂ ਦੀ ਜਾਨ ਦਾ ਖ਼ਤਰਾ ਘੱਟ ਹੋਵੇਗਾ। ਧਰਮਜੀਤ ਅਨੁਸਾਰ ਬੰਬ ਨੂੰ ਨਸ਼ਟ ਕਰਨ ਦੌਰਾਨ ਫਟਣ ਨਾਲ ਕਈ ਵਾਰ ਫੌਜੀਆਂ ਦੀ ਜਾਨ ਚੱਲੀ ਜਾਂਦੀ ਸੀ। ਫੌਜੀ ਦੀ ਜਾਨ ਬੇਸ਼ਕੀਮਤੀ ਹੁੰਦੀ ਹੈ।

ਬੰਬ ਨਸ਼ਟ ਕਰਦੇ ਸਮੇਂ ਫ਼ੌਜੀਆਂ ਦੀ ਜਾਨ ਦੀ ਹਿਫਾਜਤ ਹੋਵੇ, ਉਸਦੇ ਮਨ ਵਿੱਚ ਲੰਬੇ ਸਮੇਂ ਤੋਂ ਅਜਿਹਾ ਯੰਤਰ ਬਣਾਉਣ ਦੀ ਇੱਛਾ ਸੀ। ਬਚਪਨ ਤੋਂ ਹੀ ਖਿਡੌਣੇ ਬਣਾਉਣ ਦਾ ਸ਼ੌਂਕ ਸੀ। ਉਸਨੂੰ ਖੁਸ਼ੀ ਹੈ ਕਿ ਵੱਡੇ ਹੋ ਕੇ ਹੁਣ ਬੰਬ ਨਸ਼ਟ ਕਰਨ ਵਾਲਾ ਰੋਬੋਟ ਤਿਆਰ ਕੀਤਾ ਅਤੇ ਇਹ ਸਰਕਾਰ ਮਾਨਤਾ ਪ੍ਰਾਪਤ ਹੋ ਗਿਆ ਹੈ। ਧਰਮਜੀਤ ਨੇ ਕਿਹਾ ਕਿ ਉਸਦੀ ਇਸ ਖੋਜ ‘ਤੇ ਜਿੱਥੇ ਆਰਮੀ ਹੈਡ ਆਫਿਸ ਤੋਂ ਕਈਂ ਸਨਮਾਨ ਮਿਲ ਚੁੱਕੇ ਹਨ।

ਉਥੇ ਹੀ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਨਮਾਨਿਤ ਹੋਣਾ ਬੇਹੱਦ ਖ਼ੁਸ਼ੀ ਦਾ ਪਲ ਸੀ। ਮੇਜਰ ਗੁਰਜੰਟ ਸਿੰਘ ਅਤੇ ਵਾਰੰਟ ਅਫਸਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਧਰਮਜੀਤ ਨੇ ਲੱਗਭੱਗ ਇੱਕ ਲੱਖ ਰੁਪਏ ਦੀ ਲਾਗਤ ਨਾਲ ਜੋ ਰੋਬੋਟ ਤਿਆਰ ਕੀਤਾ ਹੈ, ਉਸਦੀ ਵਿਦੇਸ਼ ਵਿੱਚ ਕੀਮਤ ਲੱਗਭੱਗ ਪੰਜ ਕਰੋੜ ਤੱਕ ਹੈ। ਧਰਮਜੀਤ ਨੇ ਭਾਰਤ ਵਿੱਚ ਹੀ ਇੰਨਾ ਸਸਤਾ ਅਤੇ ਸਫਲ ਰੋਬੋਟ ਬਣਾ ਕੇ ਦੇਸ਼ ਦਾ ਨਾਮ ਚਮਕਾਇਆ ਹੈ।

ਵਾਰੰਟ ਅਫਸਰ ਹਰਪ੍ਰੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵਿਦੇਸ਼ ਤੋਂ ਪੰਜ ਕਰੋੜ ਦੀ ਲਾਗਤ ਨਾਲ ਤਿਆਰ ਤੀਹ ਸਾਲ ਪੁਰਾਣੀ ਤਕਨੀਕ ਨਾਲ ਬਣਿਆ ਰੋਬੋਟ ਮੰਗਵਾਇਆ ਗਿਆ ਸੀ, ਜੋ ਮਹਿੰਗਾ ਵੀ ਸੀ ਅਤੇ ਪ੍ਰੀਖਣ ਵਿੱਚ ਅਸਫਲ ਵੀ ਹੋ ਗਿਆ ਸੀ।