Punjab News: ਨਾਬਾਲਗ ਲੜਕੀ ਦਾ ਭੂਆ ਦੇ ਮੁੰਡੇ ਨਾਲ ਹੀ ਕਰਵਾਇਆ ਜਾ ਰਿਹਾ ਸੀ ਵਿਆਹ; ਮੌਕੇ ’ਤੇ ਪਹੁੰਚੀ ਪੁਲਿਸ ਨੇ ਰੋਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਉਹ ਅਪਾਹਜ ਹੈ

Police stop marriage of minor girl at Amritsar

Punjab News: ਅੰਮ੍ਰਿਤਸਰ ਦੇ ਥਾਣਾ ਮੋਹਕਮਪੂਰਾ ਇਲਾਕੇ ਵਿਚ ਇਕ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਉਹ ਅਪਾਹਜ ਹੈ ਅਤੇ ਨਾਬਾਲਗ ਲੜਕੀ ਦੀ ਭੂਆ ਦਾ ਹੀ ਲੜਕਾ ਹੈ। ਜਾਣਕਾਰੀ ਮਿਲਣ ਮਗਰੋਂ ਪੁਲਿਸ ਪ੍ਰਸ਼ਾਸਨ ਅਤੇ ਬਾਲ ਵਿਕਾਸ ਵਿਭਾਗ ਤੇ ਚਾਈਲਡ ਵੂਮੈਨ ਵੈਲਫੇਅਰ ਸੁਸਾਇਟੀ ਦੇ ਅਧਿਕਾਰੀਆ ਨੇ ਮੌਕੇ ’ਤੇ ਪਹੁੰਚ ਕੇ ਵਿਆਹ ਨੂੰ ਰੁਕਵਾ ਦਿਤਾ।

ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦਸਿਆ ਕਿ 14 ਸਾਲਾ ਲੜਕੀ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 10 ਮਹੀਨਿਆਂ ਤੋਂ ਅਪਣੀ ਭੂਆ ਦੇ ਘਰ ਰਹਿ ਰਹੀ ਸੀ। ਲੜਕੀ ਦੀ ਭੂਆ ਵਲੋਂ ਅਪਣੇ ਹੀ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵੂਮੈਨ ਵੈਲਫੇਅਰ ਸੋਸਾਇਟੀ ਦੇ ਆਗੂ ਨੇ ਦਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਇਸ ਵਿਆਹ ਬਾਰੇ ਸੂਚਨਾ ਦਿਤੀ ਸੀ। 14 ਸਾਲਾ ਲੜਕੀ ਦਾ ਜਿਸ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ, ਉਹ ਉੱਠਣ-ਬੈਠਣ ਦੇ ਸਮਰੱਥ ਵੀ ਨਹੀਂ ਹੈ। ਲੜਕੀ ਦਾ ਜ਼ਬਰਦਸਤੀ 21 ਸਾਲਾ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ।

ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਮੀਨਾ ਦੇਵੀ ਨੇ ਦਸਿਆ ਕਿ ਉਨ੍ਹਾਂ ਨੂੰ ਬਾਲ ਵਿਆਹ ਦੀ ਸੂਚਨਾ ਮਿਲੀ ਸੀ। ਪ੍ਰਵਾਰ ਦਾ ਕਹਿਣਾ ਹੈ ਕਿ ਲੜਕੀ ਕਈ ਮਹੀਨਿਆਂ ਤੋਂ ਇਸ ਘਰ ਵਿਚ ਰਹਿ ਰਹੀ ਸੀ ਅਤੇ ਉਕਤ ਲੜਕੇ ਦੀ ਚੰਗੀ ਦੇਖਭਾਲ ਕਰ ਰਹੀ ਸੀ। ਇਸ ਲਈ ਪ੍ਰਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਪ੍ਰਵਾਰ ਵਲੋਂ ਅਧਿਕਾਰੀਆਂ ਨੂੰ ਲੜਕੀ ਦੀ ਉਮਰ ਸਬੰਧੀ ਕੋਈ ਸਬੂਤ ਨਹੀਂ ਦਿਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

For more Punjabi news apart from Police stop marriage of minor girl at Amritsar, stay tuned to Rozana Spokesman)