ਡਾ.ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਲੜਾਉਣ ਦੀ ਤਿਆਰੀ ‘ਚ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਾਉਣ ਦਾ ਪ੍ਰਸਤਾਵ ਰਾਹੁਲ ਗਾਂਧੀ ਕੋਲ ਰੱਖੇਗੀ...

Dr. Manmohan Singh

ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਾਉਣ ਦਾ ਪ੍ਰਸਤਾਵ ਰਾਹੁਲ ਗਾਂਧੀ ਕੋਲ ਰੱਖੇਗੀ। ਸਾਬਕਾ ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਦੀ ਮੰਗ ਦਾ ਪ੍ਰਸਤਾਵ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਰੱਖਿਆ ਸੀ।

ਡਾ. ਮਨਮੋਹਨ ਸਿੰਘ ਮੂਲ ਤੌਰ 'ਤੇ ਹੁਸ਼ਿਆਰਪੁਰ ਦੇ ਹਨ ਪਰ ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਵਿਚ ਵੱਸ ਗਿਆ ਸੀ ਉਨ੍ਹਾਂ ਦੇ ਭਰਾਵਾਂ ਦਾ ਕਾਰੋਬਾਰ ਅੰਮ੍ਰਿਤਸਰ ਵਿਚ ਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਇਕਾਂ ਅਤੇ ਪਾਰਟੀ ਵਲੋਂ ਇਹ ਵਾਰ ਵਾਰ ਮੰਗ ਆ ਰਹੀ ਹੈ ਕਿ ਡਾ. ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਜਾਵੇ ਉਹ ਪੂਰੀ ਦੁਨੀਆ ਦੇ ਲਈ ਮਿਸਾਲ ਹਨ। ਪਾਰਟੀ ਪ੍ਰਧਾਨ  ਰਾਹੁਲ ਗਾਂਧੀ ਨੂੰ ਇਹ ਮੈਸੇਜ ਛੇਤੀ ਦੇਵਾਂਗੇ ਜੇਕਰ ਡਾ. ਮਨਮੋਹਨ ਸਿੰਘ ਚੋਣ ਲੜਦੇ ਹਨ ਤਾਂ ਇਹ ਪੰਜਾਬ ਦਾ ਮਾਣ ਹੋਵੇਗਾ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਿਛਲੇ ਕੁਝ ਮਹੀਨੇ ਤੋਂ ਰਾਜਨੀਤੀ ਵਿਚ ਸਰਗਰਮ ਨਜ਼ਰ ਆ ਰਹੇ ਹਨ। ਸਾਲ 2014 ਵਿਚ ਲੋਕ ਸਭਾ ਦੀ ਚੋਣ ਦੇ ਬਾਅਦ ਤੋਂ ਡਾ. ਮਨਮੋਹਨ ਸਿੰਘ ਰਾਜਨੀਤਕ ਪਟਲ ਤੋਂ ਗਾਇਬ ਸੀ, ਪਰ ਹੁਣ ਮੁੜ ਚੋਣ ਰੈਲੀਆਂ ਵਿਚ ਨਜ਼ਰ ਆਉਣ ਲੱਗੇ ਹਨ। ਸਿਰਫ ਪੰਜਾਬ ਹੀ ਨਹੀਂ, ਪੂਰੇ ਦੇਸ਼ ਵਿਚ ਫਾਇਦਾ ਹੋ ਸਕਦਾ ਹੈ।

ਡਾ. ਮਨਮੋਹਨ ਸਿੰਘ ਦੇ ਚੋਣ ਲੜਨ ਨਾਲ ਕਾਂਗਰਸ ਦਾ ਮਹਾਗਠਜੋੜ ਵਿਚ ਨਾਲ ਆਈ ਪਾਰਟੀਆਂ ਨਾਲ ਤਾਲਮੇਲ ਬਿਹਤਰ ਹੋ ਸਕਦਾ ਹੈ। ਡਾ. ਮਨਮੋਹਨ ਸਿੰਘ ਦਸ ਸਾਲ ਤੱਕ ਕੁਲੀਸ਼ਨ ਸਰਕਾਰ ਚਲਾਉਂਦੇ ਰਹੇ ਹਨ ਅਤੇ ਉਨ੍ਹਾਂ ਲੀਡਰ ਮੰਨਣ ਵਿਚ ਵੀ ਛੋਟੀ ਪਾਰਟੀਆਂ ਨੂੰ ਇਤਰਾਜ਼ ਨਹੀਂ ਹੋਵੇਗਾ।