ਨਹਿਰ ਵਿਚ ਡਿੱਗੀ ਜੀਪ, ਪਤੀ-ਪਤਨੀ ਦੀ ਹੋਈ ਮੌਤ
ਹਾਦਸੇ ਮੌਕੇ ਜੀਪ ਵਿਚ ਸਵਾਰ ਸੀ ਪੂਰਾ ਪਰਿਵਾਰ, ਪੁੱਤਰ ਦੀ ਬਚੀ ਜਾਨ
ਫਾਜ਼ਿਲਕਾ : ਜ਼ਿਲ੍ਹੇ ਦੇ ਪਿੰਡ ਇਸਲਾਮਵਾਲਾ ਦੇ ਨੇੜੇ ਅੱਜ ਇੱਕ ਵੱਡਾ ਹਾਦਸਾ ਵਾਪਰਿਆ। ਜਿਸ ਵਿਚ ਜੀਪ ਨਹਿਰ ਵਿਚ ਜਾ ਡਿੱਗੀ ਤੇ ਜੀਪ ਵਿਚ ਸਵਾਰ ਮਾਂ-ਪਿਉ ਸਣ੍ਹੇ ਬੇਟਾ ਪਾਣੀ ਵਿਚ ਡੁੱਬ ਗਏ। ਬੇਟਾ ਕਿਸੇ ਤਰ੍ਹਾਂ ਨਹਿਰ ਦੇ ਕੰਢੇ ਲਗ ਗਿਆ ਅਤੇ ਬਾਹਰ ਆਉਣ ਵਿਚ ਕਾਮਯਾਬ ਰਿਹਾ ਜਦਕਿ ਉਸ ਦੇ ਮਾਂ-ਪਿਓ ਪਾਣੀ ਵਿਚ ਗੋਤੇ ਖਾਂਦੇ ਰਹੇ।
ਇਹ ਵੀ ਪੜ੍ਹੋ : ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਬਟਾਲਾ ਵਿਖੇ ਲਗਾਇਆ ਗਿਆ ਕਿਤਾਬਾਂ ਦਾ ਲੰਗਰ
ਲੋਕਾਂ ਨੇ ਬੜੀ ਮੁਸ਼ੱਕਤ ਨਾਲ ਪਤੀ-ਪਤਨੀ ਨੂੰ ਬਾਹਰ ਕੱਢਿਆ ਤੇ ਉਸ ਵੇਲੇ ਉਹ ਬੇਹੋਸ਼ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਨ੍ਹਾਂ ਦੇ ਪੁੱਤਰ ਦੀ ਜਾਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤੀ-ਕੈਨੇਡੀਅਨ ਵਿਅਕਤੀ ਨੇ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਕਬੂਲਿਆ
ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਜੀਪ 'ਤੇ ਮੁਕਤਸਰ ਵਾਲੇ ਪਾਸਿਉਂ ਆ ਰਿਹਾ ਸੀ ਤੇ ਪਿੰਡ ਇਸਲਾਮਵਾਲਾ ਨੇੜਿਉਂ ਲੰਘਦੀ ਨਹਿਰ ਵਿਚ ਜੀਪ ਡਿੱਗ ਗਈ । ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।