ਕੋਰੋਨਾ ਵਾਇਰਸ: ਚੰਡੀਗੜ੍ਹ ਵਿਚ ਧਾਰਾ 144 ਲਾਗੂ
ਅਜਿਹੇ 'ਚ ਹੀ ਪ੍ਰਸ਼ਾਸਨ ਵਲੋਂ ਚੌਕਸੀ ਵਰਤਦਿਆਂ ਹੋਇਆ ਵਾਇਰਸ...
ਚੰਡੀਗੜ੍ਹ: ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ, ਯੂਟੀ ਪ੍ਰਸ਼ਾਸਨ ਨੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਉਣੇ ਸ਼ੁਰੂ ਕਰ ਦਿੱਤੇ ਹਨ, ਇਹਨਾਂ ਘਰਾਂ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਅਲੱਗ ਰੱਖਿਆ ਗਿਆ ਹੈ ਤਾਂ ਕਿ ਹੋਰ ਲੋਕ ਉਨ੍ਹਾਂ ਨੂੰ ਮਿਲ ਨਾ ਸਕਣ।
ਅਜਿਹੇ 'ਚ ਹੀ ਪ੍ਰਸ਼ਾਸਨ ਵਲੋਂ ਚੌਕਸੀ ਵਰਤਦਿਆਂ ਹੋਇਆ ਵਾਇਰਸ ਨਾਲ ਪੀੜਤ ਲੋਕਾਂ ਦੇ ਘਰ ਦੇ ਬਾਹਰ ਲੋਕਾਂ ਨੂੰ ਦੱਸਣ ਲਈ ਸਾਈਨ ਬੋਰਡ ਲਾਏ ਗਏ ਹਨ ਤਾਂ ਜੋ ਇਸ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਜਿਥੇ ਦੁਨੀਆ ਭਰ 'ਚ ਇਸ ਵਾਇਰਸ ਸਬੰਧੀ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਥੇ ਹੀ ਚੰਡੀਗੜ੍ਹ 'ਚ ਹੁਣ ਤਕ ਕੋਰੋਨਾ ਦੇ 5 ਮਾਮਲੇ ਸਾਹਮਣੇ ਆ ਚੁਕੇ ਹਨ।
ਜਿਸ ਦੌਰਾਨ ਚੰਡੀਗੜ੍ਹ ਸ਼ਹਿਰ ਵਿਚ ਜ਼ਿਲ੍ਹਾ ਮਜਿਸਟ੍ਰੇਟ ਬਰਾੜ ਨੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਕਿ ਸ਼ਹਿਰ ਵਿਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸੈਕਸ਼ਨ 144 ਨੂੰ 60 ਦਿਨਾਂ ਲਈ ਲਾਗੂ ਕੀਤਾ ਗਿਆ ਹੈ। ਐਤਵਾਰ ਨੂੰ ਯੂ. ਕੇ. ਤੋਂ ਪਰਤੀ ਲੜਕੀ, ਉਸ ਦੀ ਮਾਂ, ਭਰਾ ਤੇ ਕੁਕ ਕੋਰੋਨਾ ਪਾਜ਼ੇਟਿਵ ਪਾਏ ਗਏ, ਹਾਲਾਂਕਿ ਮਹਿਲਾ ਦਾ ਪਿਤਾ ਤੇ ਡਰਾਈਵਰ ਫਿਲਹਾਲ ਨੈਗੇਟਿਵ ਹਨ ਪਰ ਡਰਾਈਵਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜੇ ਗਏ ਹਨ।
ਉਥੇ ਹੀ ਯੂ. ਕੇ. ਤੋਂ ਪਰਤੀ ਇਕ ਦੂਜੀ ਮਹਿਲਾ 'ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ। ਉਥੇ ਹੀ ਸ਼ਹਿਰ 'ਚ 5 ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਹਾ ਗਿਆ ਹੈ ਕਿ ਹੋਮ ਕੰਨਵਰਨੇਟਾਈਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
ਪੀ. ਸੀ. ਐਸ. ਅਤੇ ਐਡੀਸ਼ਨਲ ਕਮਿਸ਼ਨਰ (ਐਮ. ਸੀ.) ਅਨਿਲ ਗਰਗ ਨੂੰ ਸੰਪਰਕ ਟਰੇਸਿੰਗ ਅਤੇ ਹੋਮ ਕੰਵਰਨਟਾਈਨ ਇਨਫੋਰਸ ਕਰਨ ਦਾ ਨੋਡਲ ਅਫਸਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਜੋ ਵੀ ਇਸ ਦੀ ਪਾਲਣਾ ਨਹੀਂ ਕਰਦਾ, ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 144 ਅਧੀਨ ਕਾਰਵਾਈ ਕੀਤੀ ਜਾਵੇਗੀ। ਪੰਚਕੁਲਾ ਵਿੱਚ ਕੋਰੋਨਾ ਵਾਇਰਸ ਫੈਲਣ ਦਾ ਜੋਖਮ ਵੱਧਦਾ ਜਾ ਰਿਹਾ ਹੈ।
ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ 4 ਸ਼ੱਕੀ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ 9 ਲੋਕਾਂ ਦੇ ਪੀਜੀਆਈ ਨੂੰ ਭੇਜੇ ਗਏ ਨਮੂਨਿਆਂ ਵਿਚੋਂ, 8 ਵਿਅਕਤੀਆਂ ਦੀ ਨਕਾਰਾਤਮਕ ਰਿਪੋਰਟ ਆਈ ਜਦੋਂ ਕਿ ਇਕ ਸ਼ੱਕੀ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ।
ਦੂਜੇ ਪਾਸੇ, ਪੰਚਕੁਲਾ ਪ੍ਰਸ਼ਾਸਨ ਏਅਰਪੋਰਟ ਅਥਾਰਟੀ ਦੇ ਲੋਕਾਂ ਤੋਂ ਜਾਣਕਾਰੀ ਇਕੱਤਰ ਕਰ ਰਿਹਾ ਹੈ ਜੋ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਪੰਚਕੁਲਾ ਵਿੱਚ ਰਹਿ ਰਹੇ ਹਨ। ਪ੍ਰਸ਼ਾਸਨ ਨੇ ਪਿਛਲੇ 2 ਦਿਨਾਂ ਵਿਚ ਜ਼ਿਲੇ ਵਿਚ ਵਿਦੇਸ਼ਾਂ ਵਿਚ ਰਹਿਣ ਤੋਂ ਬਾਅਦ ਵਾਪਸ ਪਰਤੇ ਕੁਲ 270 ਵਿਅਕਤੀਆਂ ਦੀ ਕੋਰੋਨਾ ਵਾਇਰਸ ਦੀ ਸਕ੍ਰੀਨਿੰਗ ਸ਼ੁਰੂ ਕੀਤੀ ਹੈ।
ਪੰਚਕੂਲਾ ਦੇ ਡੀਸੀ ਮੁਕੇਸ਼ ਆਹੂਜਾ ਨੇ ਡੇਲੀ ਟ੍ਰਿਬਿਊਨ ਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਕੋਰੋਨਾ ਵਿਸ਼ਾਣੂ ਦੇ ਫੈਲਣ ਤੋਂ ਰੋਕਣ ਲਈ ਵਿਦੇਸ਼ ਤੋਂ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ। ਵੀਰਵਾਰ ਨੂੰ 167 ਅਤੇ ਸ਼ੁੱਕਰਵਾਰ ਨੂੰ 103 ਲੋਕਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ਵਿਚ ਨਜ਼ਰ ਰੱਖੀਆਂ ਜਾ ਰਹੀਆਂ ਹਨ। ਪੰਚਕੁਲਾ ਵਿੱਚ ਹੁਣ ਤੱਕ 9 ਸ਼ੱਕੀ ਕੋਰੋਨਾ ਮਰੀਜ਼ਾਂ ਵਿੱਚੋਂ 8 ਵਿਅਕਤੀ ਨਕਾਰਾਤਮਕ ਦੱਸੇ ਗਏ ਹਨ। ਇਕ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।