ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਹੁਣ ਗੈਰ ਸਿੱਖ ਵੀ ਕਰਵਾ ਸਕਦਾ ਹੈ ਅਰਦਾਸ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਦੇ ਬਾਹਰ ਬੋਰਡ ਲਗਾ ਕੇ ਦਿੱਤੀ ਜਾਣਕਾਰੀ

New rule from Shri Akal Takht sahib for non sikh who visits golden temple Amritsar?

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਪਹਿਲਾਂ ਸਿਰਫ ਸਿੱਖ ਹੀ ਅਰਦਾਸ ਕਰਵਾ ਸਕਦਾ ਸੀ ਪਰ ਹੁਣ ਐਸਜੀਪੀਸੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਇੱਕ ਬੋਰਡ ਲਗਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਗੈਰ ਸਿੱਖ ਹਨ ਉਹ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਅਰਦਾਸ ਕਰਵਾ ਸਕਦਾ ਹੈ। ਨਾਲ ਹੀ ਸਪਸ਼ਟ ਕੀਤਾ ਕਿ ਦਾੜ੍ਹੀ ਰੰਗਣ ਵਾਲੇ, ਕੇਸਾਂ ਦੀ ਬੇਅਦਬੀ ਕਰਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੀਆਂ ਤਨਖ਼ਾਹਾਂ ਦੀ ਅਰਦਾਸ ਨਹੀਂ ਨਹੀਂ ਕੀਤੀ ਜਾਵੇਗੀ।

ਇਸ ਤਰ੍ਹਾਂ ਜੇਕਰ ਜੋ ਵਿਅਕਤੀ ਸਿੱਖ ਨਹੀਂ ਹੈ ਉਹ ਅਰਦਾਸ ਕਰਵਾ ਸਕਦਾ ਹੈ। ਬੋਰਡ ਵਿਚ ਸ਼੍ਰੀ ਅਕਾਲ ਤਖ਼ਤ ਵੱਲੋਂ ਲਾਗੂ ਕੀਤੀ ਗਈ ਸਿੱਖ ਰਹਿਤ ਮਰਿਆਦਾ ਦੇ ਪੇਜ 15 ਦਾ ਹਵਾਲਾ ਵੀ ਦਿੱਤਾ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਪ੍ਰਕਾਰ ਬੋਰਡ ਲਗਾ ਕੇ ਗੈਰ ਸਿੱਖਾਂ ਨੂੰ ਅਰਦਾਸ ਕਰਵਾਉਣ ਦੀ ਆਗਿਆ ਦਿੱਤੀ ਗਈ ਹੈ।

ਇਸ ਤੋਂ  ਪਹਿਲਾਂ ਇਹ ਧਾਰਣਾ ਬਣੀ ਹੋਈ ਸੀ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਵਿਚ ਸਿਰਫ਼ ਸਿੱਖ ਹੀ ਅਰਦਾਸ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਰਧਾਲੂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਗੁਰੂ ਸਾਹਿਬਾਨ ਦੇ ਸ਼ਾਸਤਰਾਂ ਦੇ ਦਰਸ਼ਨ ਵੀ ਕਰ ਸਕਦੇ ਹਨ। ਇੱਕ ਹੋਰ ਬੋਰਡ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਅੰਮ੍ਰਿਤ ਛਕਾਉਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬੋਰਡ ਇੱਥੇ ਲੱਗੇ ਹੋਏ ਸਨ ਪਰ ਉਹ ਖਰਾਬ ਹੋ ਗਏ ਹੋਣਗੇ। ਇਸ ਲਈ ਉਹਨਾਂ ਨੂੰ ਉਤਾਰ ਦਿੱਤਾ ਹੋਵੇਗਾ। 1984 ਵਿਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਨਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਨਾ ਹੀ ਐਸਜੀਪੀਸੀ ਨੇ ਇਸ ਪ੍ਰਕਾਰ ਦੇ ਬੋਰਡ ਸਥਾਪਿਤ ਕੀਤੇ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗੁਰਬਚਨ ਸਿੰਘ ਦੇ ਅਨੁਸਾਰ ਗੈਰ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਵਿਚ ਅਰਦਾਸ ਦੀ ਆਗਿਆ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਵਿਚ ਜਿਸ ਵਿਅਕਤੀ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ ਜਾਂ ਦਾੜ੍ਹੀ ਰੰਗੀ ਹੋਵੇਗੀ ਉਸ ਦੀ ਅਰਦਾਸ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੜਾਹ ਪ੍ਰਸ਼ਾਦ ਦੀ ਦੇਗ ਸਵੀਕਾਰ ਕੀਤੀ ਜਾਵੇਗੀ। ਅਜਿਹੇ ਸਿੱਖਾਂ ਨੂੰ ਸ਼੍ਰੀ ਦਰਬਾਰ ਸਾਹਿਬ ਵਿਚ ਸਿਰੋਪਾ ਦੇਣ ਦੀ ਵੀ ਮਨਾਹੀ ਹੈ।