ਲੋਕਾਂ ਦੀ ਸੇਵਾ ਕਰਦਿਆਂ ‘ਖਾਲਸਾ ਏਡ’ ਦੇ ਵਾਲੰਟੀਅਰ ਦੀ ਸੜਕ ਹਾਦਸੇ ‘ਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ 20 ਅਪ੍ਰੈਲ 2020 ਨੂੰ ਬਾਜਾਖਾਨਾ ਕੋਲ ਖਾਲਸਾ ਏਡ ਦੀ ਗੱਡੀ ਡਿਵਾਈਡਰ ‘ਤੇ ਜਾ ਚੜੀ, ਜਿਸ ਕਾਰਨ ਇੰਦਰਜੀਤ ਸਿੰਘ ਅਤੇ ਉਸਦਾ ਇੱਕ ਹੋਰ ਸਾਥੀ

File Photo

ਕੋਟਕਪੂਰਾ : ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਮੌਜੂਦ ਰਹਿਣ ਵਾਲੀ ਸੰਸਥਾ ਖਾਲਸਾ ਏਡ ਕੋਰੋਨਾ ਮਹਾਂਮਾਰੀ ਦੌਰਾਨ ਵੀ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਪਰ ਹੁਣ ਖਾਲਸਾ ਏਡ ਦੇ ਇਕ ਵਲੰਟੀਅਰ ਬਾਰੇ ਮਾੜੀ ਖ਼ਬਰ ਆਈ ਹੈ ਦਰਅਸਲ ਕੱਲ੍ਹ ਇੱਕ ਸੜਕ ਹਾਦਸੇ ਵਿਚ ਇਸ ਸੰਸਥਾ ਦੇ ਸੇਵਾਦਾਰ ਇੰਦਰਜੀਤ ਸਿੰਘ ਦੇਹਰਾਦੂਨ ਦੀ ਮੌਤ ਹੋ ਗਈ ਹੈ। ਇਹ ਦਰਦਨਾਕ ਹਾਦਸਾ ਕੋਟਕਪੂਰਾ-ਬਾਜਾਖਾਨਾ ਰੋਡ ‘ਤੇ ਉਸ ਸਮੇਂ ਵਾਪਰਿਆ, ਜਦੋਂ ਖਾਲਸਾ ਏਡ ਦੇ ਵਾਲੰਟੀਅਰ ਇੰਦਰਜੀਤ ਬਠਿੰਡਾ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਸਨ।

ਜਾਣਕਾਰੀ ਅਨੁਸਾਰ 20 ਅਪ੍ਰੈਲ 2020 ਨੂੰ ਬਾਜਾਖਾਨਾ ਕੋਲ ਖਾਲਸਾ ਏਡ ਦੀ ਗੱਡੀ ਡਿਵਾਈਡਰ ‘ਤੇ ਜਾ ਚੜੀ, ਜਿਸ ਕਾਰਨ ਇੰਦਰਜੀਤ ਸਿੰਘ ਅਤੇ ਉਸਦਾ ਇੱਕ ਹੋਰ ਸਾਥੀ ਵਿੱਚ ਜਖ਼ਮੀ ਹੋ ਗਏ ਸਨ। ਇਸ ਹਾਦਸੇ ਦੌਰਾਨ ਇੰਦਰਜੀਤ ਸਿੰਘ ਦੇ ਸਿਰ ਵਿਚ ਸੱਟ ਲੱਗੀ ਸੀ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਗਈ,ਫਿਲਹਾਲ ਉਨ੍ਹਾਂ ਦੇ ਨਾਲ ਵਾਲਾ ਦੂਜਾ ਵਾਲੰਟੀਅਰ ਨੌਜਵਾਨ ਠੀਕ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ, ਜੋ ਮਾਨਵਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਖਾਲਸਾ ਏਡ ਬੇਸਹਾਰਾ ਲੋਕਾਂ ਲਈ ਸਹਾਰਾ ਬਣੀ ਹੈ ਅਤੇ ਸੰਸਥਾ ਵਲੋਂ ਲੋੜਵੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ ‘ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਵੱਲੋਂ ਦੁੱਧ ਵੀ ਪਹੁੰਚਾਇਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਦੱਸ ਦੀਏ ਕਿ ਖਾਲਸਾ ਏਡ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀ ਇੰਦਰਜੀਤ ਸਿੰਘ ਬਾਰੇ ਪੋਸਟ ਸ਼ੇਅਰ ਕੀਤੀ ਹੈ ਉਹਨਾਂ ਲਿਖਿਆ ਹੈ ਕਿ ''ਅਸੀਂ ਇੱਕ ਹੀਰਾ ਗੁਵਾ ਲਿਆ !!! Inderjeet Singhਮੰਦਭਾਗੀ ਜਾਣਕਾਰੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਖਾਲਸਾ ਏਡ ਦੇ ਸੇਵਾਦਾਰ ਵੀਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਬੀਤੀ ਕਲ੍ਹ 20 ਅਪ੍ਰੈਲ 2020 ਨੂੰ ਫਰੀਦਕੋਟ ਸੇਵਾ ਦੇਣ ਤੋਂ ਬਾਅਦ ਬਠਿੰਡਾ ਆਉਂਦੇ ਸਮੇਂ ਬਾਜਾਖਾਨਾ ਨੇੜੇ ਖਾਲਸਾ ਏਡ ਦੀ ਗੱਡੀ ਹਾਦਸਾਗ੍ਰਸਤ ਹੋ ਗਈ,

ਜਿਸ ਵਿਚ ਵੀਰ ਇੰਦਰਜੀਤ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਜਦੋਂ ਕਿ ਦੂਜਾ ਸਾਥੀ ਪਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ, ਪਰਮਾਤਮਾ ਅੱਗੇ ਅਰਦਾਸ ਹੈ ਵੀਰ ਇੰਦਰਜੀਤ ਸਿੰਘ ਦੇਹਰਾਦੂਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ, ਇੰਦਰਜੀਤ ਸਿੰਘ ਵੱਲੋਂ ਖਾਲਸਾ ਏਡ ਲਈ ਕੀਤੀਆਂ ਗਈਆਂ ਸੇਵਾਵਾਂ ਅਭੁੱਲ ਹਨ । Khalsa Aid''