ਬਰਖਾਸਤ AIG ਰਾਜਜੀਤ ਨੇ ਬੇਟੀ, ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਂਅ ’ਤੇ ਬਣਾਈ ਕਰੋੜਾਂ ਦੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਜੀਤ ਦੇ 7 ਰਿਸ਼ਤੇਦਾਰਾਂ ਨੂੰ ਹਿਰਾਸਤ ’ਚ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ

photo

 

ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਵੱਲੋਂ ਵੀਰਵਾਰ ਦੇਰ ਰਾਤ ਬਰਖਾਸਤ ਕੀਤੇ ਗਏ ਏਆਈਜੀ ਰਾਜਜੀਤ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੇ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ, ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰਨਗੇ। ਜਿਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: CM ਯੋਗੀ, ਸ਼ਾਹਰੁਖ ਖਾਨ ਸਮੇਤ ਹੋਰਨਾਂ ਦੇ ਟਵਿੱਟਰ ਅਕਾਊਂਟਸ ਤੋਂ ਹਟਾਏ ਬਲੂ ਟਿੱਕ, ਜਾਣੋ ਕਿਉਂ?

ਵਿਜੀਲੈਂਸ ਨੂੰ ਪਤਾ ਲੱਗਾ ਹੈ ਕਿ ਰਾਜਜੀਤ ਸਿੰਘ ਨੇ ਆਪਣੀ ਬੇਟੀ ਅਤੇ ਪਤਨੀ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੋਈ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਜ਼ਮੀਨ ਦੇ ਹਰੇਕ ਸੌਦੇ 'ਚ ਕਰੋੜਾਂ ਰੁਪਏ ਲਏ ਗਏ ਅਤੇ ਨਕਦ ਦਿੱਤੇ ਗਏ। ਪੁਲਿਸ ਰਾਜਜੀਤ ਦੇ 7 ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਵੀਰਵਾਰ ਨੂੰ ਮੋਹਾਲੀ 'ਚ ਰਾਜਜੀਤ ਦੀ ਕੋਠੀ ਅਤੇ ਜੱਦੀ ਪਿੰਡ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਮਾਲ ਰਿਕਾਰਡ ਮੁਤਾਬਕ 40 ਲੱਖ ਦੀ ਜਾਇਦਾਦ ਰਾਜਜੀਤ ਦੀ ਪਤਨੀ ਨੂੰ ਉਸ ਦੇ ਭਰਾਵਾਂ ਨੇ ਤੋਹਫ਼ੇ ਵਜੋਂ ਦਿੱਤੀ ਹੈ। ਰਾਜਜੀਤ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਐਨਆਰਆਈ ਦੋਸਤ ਮਨੀ ਸਿੰਘ ਤੋਂ 20 ਲੱਖ ਵਿੱਚ 500 ਗਜ਼ ਦਾ ਪਲਾਟ ਖਰੀਦਿਆ ਸੀ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦਾ ਫ਼ੌਜੀ ਜਵਾਨ ਹੋਇਆ ਸ਼ਹੀਦ 

ਦਸੰਬਰ 2013 ਵਿੱਚ ਰਾਜਜੀਤ ਨੇ ਆਪਣੀ ਲੜਕੀ ਦੇ ਨਾਂ ’ਤੇ ਕਰਜ਼ਾ ਲੈ ਕੇ 20 ਲੱਖ ਵਿੱਚ ਭਾਦੌਜੀਆਂ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ। ਜਾਂਚ ਜਾਰੀ ਹੈ ਕਿ ਕਰਜ਼ਾ ਦਿਖਾਵੇ ਲਈ ਲਿਆ ਗਿਆ ਸੀ, ਜਾਂ ਅਸਲ ਵਿੱਚ ਲੋੜ ਸੀ। ਪਿਤਾ ਦੀ ਮੌਤ ਤੋਂ ਬਾਅਦ 5 ਕਨਾਲ 14 ਮਰਲੇ ਦਾ ਇੱਕ ਹੋਰ ਪਲਾਟ ਰਾਜਜੀਤ ਦੇ ਨਾਂ ਤਬਦੀਲ ਹੋ ਗਿਆ ਹੈ।

ਮੋਹਾਲੀ ਦੇ ਸੈਕਟਰ 69 'ਚ ਪਲਾਟ ਨੰਬਰ 1606 ਪਤਨੀ ਦੇ ਨਾਂ 'ਤੇ 15 ਲੱਖ 'ਚ ਖਰੀਦਿਆ। ਰਾਜਜੀਤ ਨੇ ਮਨੀਮਾਜਰਾ ਵਿੱਚ 773.33 ਵਰਗ ਗਜ਼ ਦਾ ਪਲਾਟ 55 ਲੱਖ ਵਿੱਚ ਖਰੀਦਿਆ ਸੀ। ਇਹ ਅਦਾਇਗੀ ਜਲੰਧਰ ਦੇ ਪਿੰਡ ਰਵਾਲੀ ਵਿੱਚ ਵੇਚੇ 8 ਕਨਾਲ 18 ਮਰਲੇ ਨਾਲ ਵਿਖਾਈ। ਇਨ੍ਹਾਂ ਜਾਇਦਾਦਾਂ ਤੋਂ ਇਲਾਵਾ ਰਾਜਜੀਤ ਦੀ ਪਤਨੀ ਨੇ ਪੰਜ ਪਲਾਟ ਵੇਚੇ ਜੋ ਈਕੋ ਸਿਟੀ ਸਥਿਤ ਸਨ। ਇਨ੍ਹਾਂ ਦੀ ਕੀਮਤ 1.6 ਕਰੋੜ ਰੁਪਏ ਸੀ। ਮੋਹਾਲੀ ਦੇ ਪਿੰਡ ਹੁਸ਼ਿਆਰਪੁਰ 'ਚ ਜੋ ਜਾਇਦਾਦ 40 ਲੱਖ 'ਚ ਖਰੀਦੀ ਦੱਸੀ ਗਈ ਹੈ, ਉਹ ਅਸਲ 'ਚ 1 ਕਰੋੜ ਪ੍ਰਤੀ ਕਿਲਾ ਸੀ। ਜਦਕਿ 1 ਪਲਾਟ 20 ਲੱਖ ਵਿੱਚ ਖਰੀਦਿਆ ਦਿਖਾਇਆ ਗਿਆ ਹੈ।