ਆਰਥਕ ਤੰਗੀ ਕਾਰਨ ਬੁਰਜ ਗਿੱਲ ਦੇ ਕਿਸਾਨ ਵਲੋਂ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਬੁਰਜ ਗਿੱਲ ਦੇ ਇਕ ਛੋਟੇ ਕਿਸਾਨ ਭੋਲਾ ਸਿੰਘ (50 ਸਾਲ) ਪੁੱਤਰ ਪ੍ਰੀਤਮ ਸਿੰਘ ਨੇ ਬੀਤੀ ਸ਼ਾਮ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ....

Bhola Singh

ਭਾਈ ਰੂਪਾ: ਪਿੰਡ ਬੁਰਜ ਗਿੱਲ ਦੇ ਇਕ ਛੋਟੇ ਕਿਸਾਨ ਭੋਲਾ ਸਿੰਘ (50 ਸਾਲ) ਪੁੱਤਰ ਪ੍ਰੀਤਮ ਸਿੰਘ ਨੇ ਬੀਤੀ ਸ਼ਾਮ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਪਤਨੀ ਕੁਲਵਿੰਦਰ ਕੌਰ ਨੇ ਥਾਣਾ ਫੂਲ ਦੀ ਪੁਲਿਸ ਨੂੰ ਦਿਤੇ ਬਿਆਨਾਂ ਵਿੱਚ ਦਸਿਆ ਕਿ ਉਸ ਦਾ ਪਤੀ ਘਰ ਦੀ ਆਰਥਿਕ ਤੰਗੀ ਤੇ ਆਪਣੇ ਇੱਕ ਪੁੱਤਰ ਦੀ ਕੁਝ ਸਾਲ ਪਹਿਲਾਂ ਹੋਈ ਮੌਤ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

ਬੀਤੀ ਸ਼ਾਮ ਉਹ ਆਪਣੇ ਖੇਤੋਂ ਵਾਪਸ ਘਰ ਨਾ ਆਇਆ। ਪਰਵਾਰ ਵਲੋਂ ਤਲਾਸ਼ ਕਰਨ 'ਤੇ ਉਹ ਆਪਣੇ ਖੇਤ ਵਿਚ ਡਿੱਗਾ ਪਿਆ ਮਿਲਿਆ ਅਤੇ ਉਸ ਦੇ ਮੂੰਹੋਂ ਝੱਗ ਆ ਰਹੀ ਸੀ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੀ ਮੌਤ ਹੋ ਗਈ।ਥਾਣਾ ਫੂਲ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ, ਪਤਨੀ ਅਤੇ ਇਕ ਪੁੱਤਰ ਛੱਡ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਭੋਲਾ ਸਿੰਘ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ ਲਗਭਗ ਚਾਰ ਲੱਖ ਰੁਪਏ ਕਰਜ਼ਾ ਸੀ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।