ਇੰਸਪੈਕਟਰ ਨੇ ਰਿਸ਼ਵਤ ਲੈ ਕੇ ਨਾਜਾਇਜ਼ ਇਮਾਰਤ ਨੂੰ ਬਣਾ ਦਿਤਾ ਜਾਇਜ਼
ਨੌਕਰਸ਼ਾਹੀ ਵੀ ਕਦੇ ਕਦੇ ਕਮਾਲ ਕਰ ਦਿੰਦੀ ਹੈ। ਉਸ ਕੋਲ ਕਈ ਵਾਰ ਇੰਨੀਆਂ ਕੁ ਚੋਰ ਮੋਰੀਆਂ ਹੁੰਦੀਆਂ ਹਨ
Inspector took bribe to build illegal building
ਲੁਧਿਆਣਾ, (ਕ੍ਰਾਈਮ ਰਿਪੋਰਟਰ): ਨੌਕਰਸ਼ਾਹੀ ਵੀ ਕਦੇ ਕਦੇ ਕਮਾਲ ਕਰ ਦਿੰਦੀ ਹੈ। ਉਸ ਕੋਲ ਕਈ ਵਾਰ ਇੰਨੀਆਂ ਕੁ ਚੋਰ ਮੋਰੀਆਂ ਹੁੰਦੀਆਂ ਹਨ ਕਿ ਉਹ ਚੰਗੇ ਭਲੇ ਵਿਅਕਤੀ ਨੂੰ ਮੂਰਖ ਬਣਾ ਦਿੰਦੇ ਹਨ। ਅਜਿਹੀ ਹੀ ਘਟਨਾ ਲੁਧਿਆਣਾ ਵਿਚ ਵਾਪਰੀ ਜਿਥੇ ਇਕ ਅਫ਼ਸਰ ਨੇ ਨਾਜ਼ਾਇਜ ਨੂੰ ਜਾਇਜ਼ ਬਣਾ ਦਿਤਾ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਅਧਿਕਾਰੀਆਂ 'ਤੇ ਲਾਏ ਜਾ ਰਹੇ ਨਾਜਾਇਜ਼ ਨਿਰਮਾਣ ਕਰਵਾਉਣ ਦੀ ਇਵਜ਼ 'ਚ ਰਿਸ਼ਵਤ ਲੈਣ ਦੇ ਦੋਸ਼ ਸੱਚ ਸਾਬਤ ਹੋ ਗਏ ਹਨ।