ਖਹਿਰਾ ਦੇਸ਼ ਨੂੰ ਵੰਡਣ ਵਾਲਿਆਂ ਦਾ ਦੇ ਰਹੇ ਸਾਥ : ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇਸ਼ ਨੂੰ ਵੰਡਣ.....

Sukhbir Singh Badal During Press Conference

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇਸ਼ ਨੂੰ ਵੰਡਣ ਵਾਲਿਆਂ ਦਾ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਦੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ  ਨੂੰ ਖਹਿਰਾ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ  ਖਹਿਰਾ ਬਿਆਨਬਾਜੀ ਕਰਨ ਬਾਅਦ ਮੁੱਕਰ ਗਿਆ ਹੈ ਪਰ ਸਭ ਨੂੰ ਪਤਾ ਹੈ ਕਿ ਖਹਿਰਾ ਨੇ ਰਾਇਸ਼ੁਮਾਰੀ ਦੀ ਗਲ ਕੀਤੀ ਹੈ ।

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਦੋਸ਼ ਲਾਇਆ ਕਿ ਕੇਵਲ ਜਲੰਧਰ ਹੀ ਨਹੀ ਪੰਜਾਬ  ਭਰ ਦੇ ਕਾਂਗਰਸ ਆਗੂ , ਐਮ ਐਲ ਏ ਤੇ ਮੰਤਰੀ ਉਸ ਖਿਲਾਫ ਉਠ ਪਏ ਹਨ। ਨਵਜੋਤ ਸਿੰਘ ਸਿੱੰਧੂ ਬਾਦਲ  ਪਰਿਵਾਰ ਵੱਲੋ ਕਾਰਵਾਏ ਕੰਮਾ ਤੇ ਫੋਟੋਆਂ ਖਿਚਵਾ ਕੇ ਟੌਹਰ ਬਣਾ ਰਿਹੈ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਕਾਂਗਰਸ ਹਕੂਮਤ ਨੇ ਡੇਢ ਸਾਲ ਵਿਚ ਕੀਤਾ ਕੀ ਹੈ ? ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੇਢ ਸਾਲ 'ਚ ਟੂਰਿਜ਼ਮ ਵਿਭਾਗ ਵੱਲੋਂ ਅੱਜ ਤੱਕ ਅੰਮ੍ਰਿਤਸਰ ਸ਼ਹਿਰ 'ਚ ਇਕ ਰੁਪਇਆ ਵੀ ਕਿਸੇ ਪ੍ਰਾਜੈਕਟ 'ਤੇ ਨਹੀਂ ਲੱਗਿਆ ਦਿਸ ਰਿਹਾ ਹੈ।  

ਅਗਾਂਹ ਸ਼ਹਿਰ ਦੇ ਹੋਰ ਇਮਾਰਤਾਂ ਦਾ ਸੁੰਦਰੀਕਰਨ ਕਰਨ ਲਈ ਕੋਈ ਵੀ ਨਵਾਂ ਪ੍ਰਾਜੈਕਟ ਨਹੀਂ ਉਲੀਕਿਆ ਗਿਆ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਡਰੱਗਜ ਦਾ ਮੁੱਦਾ ਬਾਦਲ ਸਰਕਾਰ ਖਿਲਾਫ਼ ਚੁਕਿਆ ਸੀ ਪਰ ਹੁਣ ਤੱਕ ਇਨ੍ਹਾਂ ਨੇ ਕਿਹੜੇ ਅਕਾਲੀ ਖਿਲਾਫ਼ ਕਾਰਵਾਈ ਕੀਤੀ ਹੈ ਜੋ ਅਜਿਹੇ ਕਾਰਜ ਕਰਦੇ ਸਨ । 
ਸਭ ਤੋਂ ਪਹਿਲਾਂ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ।