ਡੇਂਗੂ ਅਤੇ ਮਲੇਰੀਏ ਦੇ ਲਾਰਵੇ ਦੀ ਜਾਂਚ
ਐਸ.ਐਮ.ਓ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਧੀਂਨ ਡੇਂਗੂ/ ਮਲੇਰੀਆ ਫੀਵਰ ਸਰਵੇ......
ਤਲਵੰਡੀ ਸਾਬੋ : ਐਸ.ਐਮ.ਓ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਅਧੀਂਨ ਡੇਂਗੂ/ ਮਲੇਰੀਆ ਫੀਵਰ ਸਰਵੇ ਦੌਰਾਨ ਲੋਕਾਂ ਨੂੰ ਇਨਾਂ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ। ਜਿਸ ਦੌਰਾਨ ਕੋਠੀ ਵਾਲਾ ਰਾਹ ਅਤੇ ਡਿੱਖਾਂ ਪੱਤੀ ਮੁਹੱਲਾ ਵਿੱਚੋਂ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਪਾਇਆ ਗਿਆ। ਜਿਸਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।
ਸਰਵੇ ਦੌਰਾਨ ਟੀਮ ਵੱਲੋਂ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਕੂਲਰ, ਫਰਿੱਜਾਂ ਦੀਆਂ ਟਰੇਆਂ, ਪਾਣੀ ਦੀਆਂ ਹੌਦੀਆਂ ਨੂੰ ਸੁਕਾਉਣ ਉਪਰੰਤ ਸਾਫ ਕਰਨ ਲਈ ਦੱਸਿਆ ਗਿਆ। ਟੀਮ ਵੱਲੋਂ ਇਨਾਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਸਬੰਧੀ ਜਾਣਕਾਰੀ ਵਾਲੇ ਪੋਸਟਰ ਵੰਡੇ ਗਏ। ਇਸ ਮੌਕੇ ਮਲੇਰੀਏ ਦੀ ਜਾਂਚ ਲਈ ਮੌਕੇ 'ਤੇ ਹੀ ਖੂਨ ਦੇ ਸੈਂਪਲ ਵੀ ਇਕੱਤਰ ਕੀਤੇ ਗਏ।
ਉਪਰੰਤ ਟੀਮ ਵੱਲੋਂ ਫਲਾਂ ਅਤੇ ਸਬਜੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ ਗਲੇ-ਸੜੇ ਫਲ ਨਸ਼ਟ ਕਰਵਾ ਦਿੱਤੇ ਗਏ। ਇਸ ਮੌਕੇ ਸਿਹਤ ਇੰਸਪੈਕਟਰ ਸੁਖਦੇਵ ਸਿੰਘ, ਮਦਨ ਲਾਲ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਅਤੇ ਜਗਸੀਰ ਸਿੰਘ ਸ਼ਾਮਿਲ ਸਨ।