ਗੁਰੂ ਕਾਸ਼ੀ ਯੂਨੀਵਰਸਟੀ 'ਚ ਮਨਾਇਆ ਯੋਗ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੱਜ ਆਪਣੇ ਕੈਂਪਸ ਵਿੱਚ 'ਅੰਤਰ-ਰਾਸ਼ਟਰੀ ਯੋਗਾ ਦਿਵਸ' ਮਨਾਇਆ ਗਿਆ......

People Doing Yoga

ਬਠਿੰਡਾ (ਦਿਹਾਤੀ) : ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੱਜ ਆਪਣੇ ਕੈਂਪਸ ਵਿੱਚ 'ਅੰਤਰ-ਰਾਸ਼ਟਰੀ ਯੋਗਾ ਦਿਵਸ' ਮਨਾਇਆ ਗਿਆ। ਯੂਨਵਿਰਸਿਟੀ ਦੇ ਕਾਲਜਾਂ ਦਾ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।  ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਕਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕੀਤੀ। ਉਹਨਾਂ ਦੇ ਨਾਲ ਡਾਇਰੈਕਟਰ ਡਾ. ਨਰਿੰਦਰ ਸਿੰਘ, ਡੀਨ ਅਕਾਦਮਿੱਕ ਡਾ. ਗੁਰਭਿੰਦਰ ਸਿੰਘ ਬਰਾੜ  ਅਤੇ ਡਾ.ਅਮਿੱਤ ਟੁਟੇਜਾ ਵੀ ਸ਼ਾਮਲ ਹੋਏ।  ਸ਼ੁਰੂਆਤ ਸਵੇਰੇ 7 ਵਜੇ ਸ਼ਮਾ ਰੌਸ਼ਣ ਕਰਕੇ ਕੀਤੀ ਗਈ।

 ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਯੋਗ ਸਾਡੇ ਜੀਵਨ ਲਈ ਅਤਿ ਜਰੂਰੀ  ਹੈ ਕਿਉਂ ਕਿ ਯੋਗ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰਵਾਉਣ ਦੇ ਨਾਲ ਨਾਲ ਸਾਡੀ ਬੁੱਧੀ ਨੂੰ ਵੀ ਤਾਕਤ ਪ੍ਰਦਾਨ ਕਰਦਾ ਹੈ । ਯੋਗਾ ਟ੍ਰੇਨਰ ਮਿਸਟਰ ਸਤਪਾਲ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵੱਖ-ਵੱਖ ਯੋਗਾ ਕਸਰਤਾਂ ਦਾ ਪ੍ਰਦਰਸ਼ਨ ਕਰਵਾਇਆ।

ਇਸ ਬਾਅਦ ਯੂਨੀਵਰਸਿਟੀ ਵੱਲੋਂ ਸਟਾਫ ਅਤੇ ਵਿਦਿਆਰਥੀਆਂ ਨੂੰ ਰੀਫ੍ਰੈਸ਼ਮੈਂਟ ਦੇ ਤੌਰ 'ਤੇ ਕੇਲੇ ਅਤੇ ਦੁੱਧ ਵੀ ਦਿੱਤਾ ਗਿਆ। ਸਮਾਗਮ ਅੰਤ ਵਿੱਚ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ. ਅਮਿੱਤ ਟੁਟੇਜਾ ਨੇ  ਅੰਤਰ-ਰਾਸ਼ਟਰੀ ਯੋਗ ਦਿਵਸ 'ਤੇ ਇੱਕਤਰ ਹੋਣ ਅਤੇ ਦੁਵਲੇ ਸਹਿਯੋਗ ਦੇਣ ਲਈ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ  ਕੀਤਾ।