ਕੌਮਾਂਤਰੀ ਯੋਗ ਦਿਵਸ : ਪੀਐਮ ਮੋਦੀ ਨੇ ਉਤਰਾਖੰਡ 'ਚ ਕੀਤਾ ਯੋਗ, ਲੋਕਾਂ ਨੂੰ ਦਿਤੀ ਮੁਬਾਰਕਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

21 ਜੂਨ ਨੂੰ ਦੁਨੀਆਂ ਭਰ ਵਿਚ ਚੌਥਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ 27 ...

international yoga day 2018 pm narendra modi in dehradun

ਨਵੀਂ ਦਿੱਲੀ : 21 ਜੂਨ ਨੂੰ ਦੁਨੀਆਂ ਭਰ ਵਿਚ ਚੌਥਾ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ 27 ਸਤੰਬਰ 2014 ਨੂੰ ਦੁਨੀਆਂ ਭਰ ਵਿਚ ਯੋਗ ਦਿਵਸ ਮਨਾਉਣ ਦਾ ਸੱਦਾ ਦਿਤਾ ਗਿਆ ਸੀ। ਕੌਮਾਂਤਰੀ ਯੋਗ ਦਿਵਸ ਦਾ ਐਲਾਨ  ਭਾਰਤ ਲਈ ਇਕ ਮਹਾਨ ਪਲ ਸੀ ਕਿਉਂਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ ਤਵਜੀਜ਼ ਆਉਣ ਦੇ ਮਹਿਜ਼ ਤਿੰਨ ਮਹੀਨੇ ਅੰਦਰ ਇਸ ਦੇ ਆਯੋਜਨ ਦਾ ਐਲਾਨ ਕਰ ਦਿਤਾ। 

ਇਹ ਦਿਨ ਦੁਨੀਆਂ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਮਨਾਇਆ ਜਾਂਦਾ ਹੈ, ਇਸ ਲਈ ਖ਼ੁਦ ਇਸ ਆਯੋਜਨ ਵਿਚ ਵਧ ਚੜ੍ਹ ਕੇ ਹਿੱਸੇਦਾਰੀ ਨਿਭਾਉਂਦੇ ਹਨ ਅਤੇ ਉਨ੍ਹਾਂ ਦੀ ਹੀ ਅਗਵਾਈ ਵਿਚ ਇਸ ਦਿਨ ਦੇ ਮੁੱਖ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਚੌਥੇ ਕੌਮਾਂਤਰੀ ਯੋਗ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਦੇਹਰਾਦੂਨ ਵਿਚ ਹਜ਼ਾਰਾਂ ਲੋਕਾਂ ਦੇ ਨਾਲ ਯੋਗ ਆਸਣ ਕੀਤੇ। ਪ੍ਰਧਾਨ ਮੰਤਰੀ ਦੇਹਰਾਦੂਨ ਵਿਚ ਯੋਗ ਨਾਲ ਜੁੜੇ ਪ੍ਰੋਗਰਾਮ ਵਿਚ ਸ਼ਾਮਲ ਹੋਏ।