ਦਮ ਤੋੜਨ ਦੇ ਨਜ਼ਦੀਕ ਸੀ ਬਜ਼ੁਰਗ, ਕੀੜੇ ਪੈਣ ਦੀ ਰਹਿ ਗਈ ਸੀ ਬੱਸ ਦੇਰ, ਰੱਬ ਨੂੰ ਕਰ ਰਿਹਾ ਫਰਿਆਦ

ਏਜੰਸੀ

ਖ਼ਬਰਾਂ, ਪੰਜਾਬ

ਅਚਾਨਕ ਉੱਥੋਂ ਲੰਘਦੇ ਅਨਮੋਲ ਕਵਾਤਰਾ ਨੂੰ...

Social Media Anmol kwatra Samaj Sevi Sanstha Health Department

ਚੰਡੀਗੜ੍ਹ: ਅਨਮੋਲ ਕਵਾਤਰਾ ਨੇ ਹੁਣ ਤਕ ਪਤਾ ਨਹੀਂ ਕਿੰਨੇ ਹੀ ਬੇਸਹਾਰਾ ਲੋਕਾਂ ਦੀ ਮਦਦ ਕੀਤੀ। ਹੁਣ ਇਕ ਵਾਰ ਫਿਰ ਉਹਨਾਂ ਵੱਲੋਂ ਬਜ਼ੁਰਗ ਦੀ ਮਦਦ ਕੀਤੀ ਗਈ ਹੈ ਜੋ ਕਿ ਸੜਕ ਸੜਕ ਤੇ ਮਰਨ ਕਿਨਾਰੇ ਪਿਆ ਸੀ। ਮੱਖੀਆਂ ਨਾਲ ਭਰਿਆ ਇਹ ਵਿਅਕਤੀ ਆਖਰੀ ਸਾਹ ਲੈ ਰਿਹਾ ਸੀ ਤੇ ਹੱਥ ਜੋੜ ਕੇ ਸਿਰਫ ਇਹੀ ਫਰਿਆਦ ਕਰ ਰਿਹਾ ਸੀ ਕਿ ਕੋਈ ਇਸ ਦੀ ਮਦਦ ਕਰ ਦੇਵੇ।

ਅਚਾਨਕ ਉੱਥੋਂ ਲੰਘਦੇ ਅਨਮੋਲ ਕਵਾਤਰਾ ਨੂੰ ਕੋਈ ਖਬਰ ਦੇ ਦਿੰਦਾ ਹੈ ਕਿ ਉਸ ਬਜ਼ੁਰਗ ਨੂੰ ਬਚਾ ਲਓ ਨਹੀਂ ਤਾਂ ਉਹ ਵੀ ਮਰ ਜਾਵੇਗਾ। ਉਸ ਬਜ਼ੁਰਗ ਕੋਲ ਪਹੁੰਚ ਕੇ ਅਨਮੋਲ ਕਵਾਤਰਾ ਨੇ ਉਸ ਦਾ ਨਾਮ ਤੇ ਉਸ ਦੇ ਘਰ ਦਾ ਪਤਾ ਪੁੱਛਿਆ। ਉਸ ਨੇ ਦਸਿਆ ਕਿ ਉਸ ਦਾ ਨਾਮ ਰਾਮ ਬਹਾਦੁਰ ਹੈ।

ਉਸ ਦਾ ਘਰ ਇਲਾਹਾਬਾਦ ਵਿਚ ਹੈ। ਉਸ ਨੂੰ ਸੱਟ ਲੱਗੀ ਨੂੰ ਲਗਭਗ 10 ਦਿਨ ਬੀਤ ਚੁੱਕੇ ਹਨ ਤੇ ਉਸ ਦੀ ਅਜੇ ਤਕ ਕੋਈ ਦੇਖਭਾਲ ਨਹੀਂ ਹੋਈ ਤੇ ਨਾ ਹੀ ਉਸ ਦਾ ਇਲਾਜ ਹੋਇਆ ਹੈ। ਜਿਸ ਰੋਡ ਤੇ ਉਹ ਬਜ਼ੁਰਗ ਪਿਆ ਸੀ ਉਹ ਰੋਡ ਬਹੁਤ ਚਲਦਾ ਪਰ ਕਿਸੇ ਨੇ ਵੀ ਮਦਦ ਕਰਨ ਜ਼ਰੂਰੀ ਨਹੀਂ ਸਮਝੀ।

ਉਹਨਾਂ ਅੱਗੇ ਕਿਹਾ ਕਿ ਉਹਨਾਂ ਕੋਲ ਸਿਰਫ ਪੈਸੇ ਹਨ ਜਿਹਨਾਂ ਨਾਲ ਉਹ ਲੋਕਾਂ ਦੀ ਮਦਦ ਕਰ ਸਕਦੇ ਹਨ ਪਰ ਉਹਨਾਂ ਕੋਲ ਅਜਿਹੇ ਮਰੀਜ਼ਾਂ ਨੂੰ ਰੱਖਣ ਲਈ ਕੋਈ ਹਸਪਤਾਲ ਜਾਂ ਹੋਰ ਕੋਈ ਥਾਂ ਨਹੀਂ ਹੈ। ਇਸ ਮਰੀਜ਼ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਉਣਗੇ ਤੇ ਜਿੰਨਾ ਵੀ ਖਰਚ ਹੋਵੇਗਾ ਉਹ ਉਹਨਾਂ ਦੀ ਸੰਸਥਾ ਵੱਲੋਂ ਕੀਤਾ ਜਾਵੇਗਾ।

ਖੈਰ ਇਸ ਸ਼ਖ਼ਸ ਦੀ ਜਾਨ ਤਾਂ ਬਚ ਗਈ ਹੈ ਪਰ ਸਵਾਲ ਇਹੀ ਉਠਦਾ ਹੈ ਕਿ ਲੋਕਾਂ ਦੀ ਦੇਖਭਾਲ ਕਰਨ ਦਾ ਕੰਮ ਸਰਕਾਰ ਵੱਲੋਂ ਬਣਾਏ ਹੈਲਥ ਡਿਪਾਰਟਮੈਂਟ ਦਾ ਹੁੰਦਾ ਹੈ ਪਰ ਜੇ ਇਹ ਕੰਮ ਵੀ ਸਮਾਜਿਕ ਸੰਸਥਾਵਾਂ ਹੀ ਕਰਨਗੀਆਂ ਤਾਂ ਸਰਕਾਰ ਦਾ ਕੀ ਰੋਲ ਰਹਿ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।