ਸਮਾਜ ਸੇਵੀ ਅਨਮੋਲ ਕਵਾਤਰਾ ਮਾਮਲੇ ‘ਚ ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਵਿਚ ਬੀਤੇ ਦਿਨ ਅਨਮੋਲ ਕਵਾਤਰਾ ਅਤੇ ਉਸ ਦਾ ਪਿਤਾ ਉਤੇ ਹੋਏ ਹਮਲੇ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ...

Police Staiton

ਲੁਧਿਆਣਾ : ਲੁਧਿਆਣਾ ਵਿਚ ਬੀਤੇ ਦਿਨ ਅਨਮੋਲ ਕਵਾਤਰਾ ਅਤੇ ਉਸ ਦਾ ਪਿਤਾ ਉਤੇ ਹੋਏ ਹਮਲੇ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਮਾਮਲੇ ਦੇ ਦੋਸ਼ੀਆਂ ਵਿਰੁੱਧ ਕੁਝ ਹੀ ਘੰਟਿਆਂ ‘ਚ ਮਾਮਲਾ ਦਰਜ ਕਰ ਲਿਆ ਸੀ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ ਪਰ ਗ੍ਰਿਫ਼ਤਾਰੀ ਦੇ ਕੁਝ ਹੀ ਸਮੇਂ ਬਾਅਦ ਕਾਂਗਰਸੀ ਦੱਸੇ ਜਾਂਦੇ ਦੋਵੇਂ ਦੋਸ਼ੀਆਂ ਨੇ ਜ਼ਮਾਨਤ ਲੈ ਲਈ ਹੈ।

ਪੁਲਿਸ ਮੁਤਾਬਿਕ ਅਨਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲੇ ਦਰਜ ਕਰਕੇ ਮੋਹਿਤ ਰਾਜਪਾਲ ਅਤੇ ਉਸ ਦੇ ਦੋਸ਼ੀ ਸਾਥੀ ਨੂੰ ਕ੍ਰਿਫ਼ਤਰ ਕੀਤਾ ਗਿਆ ਸੀ। ਇਸ ਬਾਰੇ ਥਾਣਾ ਦਰੇਸ਼ੀ ਦੇ ਐਸਐਚਓ ਸਤਪਾਲ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਅਮਨੋਲ ਕਵਾਤਰਾ ਅਤੇ ਉਸ ਦੇ ਪਿਤਾ ਦੀ ਕੁਝ ਕਾਂਗਰਸੀ ਵਰਕਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਹੱਥੋਪਾਈ ਹੋਈ ਅਤੇ ਪੁਲਿਸ ਨੇ ਮੋਹਿਤ ਰਾਮਪਾਲ ਅਤੇ ਉਸ ਦੇ ਸਾਥੀ ਉਤੇ ਮਾਮਲਾ ਦਰਜ ਕਰ ਲਿਆ ਸੀ।

ਦੱਸ ਦਈਏ ਕਿ ਬੀਤੇ ਦਿਨ ਵੋਟ ਪਾਉਣ ਉਪਰੰਤ ਅਨਮੋਲ ਕਵਾਤਰਾ ‘ਤੇ ਹੋਏ ਹਮਲੇ ਮਗਰੋਂ ਹਜ਼ਾਰਾਂ ਲੋਕ ਕਵਾਤਰਾ ਦੀ ਹਿਮਾਇਤ ਵਿਚ ਉਤਰ ਆਏ ਸਨ। ਉਸ ਸਮੇਂ ਤਾਂ ਦਬਾਅ ਕਾਰਨ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਕੁਝ ਹੀ ਸਮੇਂ ਬਾਅਦ ਦੋਸ਼ੀਆਂ ਦੀ ਜ਼ਮਾਨਤ ਹੋਣਾ, ਜਿਸ ਦੇ ਪਿੱਛੇ ਸਿਆਸੀ ਰਸੂਖ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।