ਪਿੰਡ ਦਾ ਸ਼ਮਸ਼ਾਨਘਾਟ ਵੀ ਨਾ ਹੋਇਆ ਨਸੀਬ,ਪਤੀ ਨੇ ਕੀਤਾ ਸੜਕ 'ਤੇ ਹੀ ਪਤਨੀ ਦਾ ਸਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ 'ਚ ਪਏ ਭਾਰੀ ਮੀਂਹ ਕਾਰਨ ਜਿੱਥੇ ਵੱਖ-ਵੱਖ ਜਿਲ੍ਹਿਆਂ 'ਚ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਅਤੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ

Funeral was to be done on the road in jalandhar

ਜਲੰਧਰ : ਸੂਬੇ 'ਚ ਪਏ ਭਾਰੀ ਮੀਂਹ ਕਾਰਨ ਜਿੱਥੇ ਵੱਖ-ਵੱਖ ਜਿਲ੍ਹਿਆਂ 'ਚ ਪਾਣੀ  ਨੇ ਤਬਾਹੀ ਮਚਾਈ ਹੋਈ ਹੈ ਅਤੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਅਤੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਕਰ ਕੇ ਰੱਖ ਦਿੱਤੀਆ ਹਨ।

ਉਥੇ ਹੀ ਹੜ੍ਹ ਦੇ ਕਾਰਨ ਕਈ ਮੌਤਾਂ ਵੀ ਹੋ ਰਹੀਆਂ ਹਨ। ਜਿਨ੍ਹਾਂ ਦਾ ਸੰਸਕਾਰ ਕਰਨ ਲਈ ਪਿੰਡ 'ਚ ਸਮਸ਼ਾਨ ਘਾਟ ਵੀ ਨਹੀਂ ਨਸੀਬ ਹੋ ਰਹੇ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਲੋਹੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਪਿੰਡ ਗਿੰਦੜ 'ਚ ਪਤੀ ਵੱਲੋਂ ਆਪਣੀ ਪਤਨੀ ਦਾ ਸੰਸਕਾਰ ਸੜ੍ਹਕ ਦੇ ਉੱਪਰ ਹੀ ਕੀਤਾ ਗਿਆ।

ਕਿਉਂਕਿ ਹੜ੍ਹ ਦੇ ਕਾਰਨ ਪਿੰਡ ਦੇ ਸਮਸ਼ਾਨਘਾਟ 'ਚ ਪਾਣੀ ਭਰ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦਲਜੀਤ ਕੌਰ ਦੀ ਹੜ੍ਹ ਦੇ ਸਦਮੇ ਕਾਰਨ ਹਾਲਤ ਬਹੁਤ ਖਰਾਬ ਹੋ ਗਈ ਸੀ।

ਜਿਸ ਨੂੰ ਇਲਾਜ਼ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਜਿਥੇ ਉਸ ਦੀ ਇਲਾਜ਼ ਦੌਰਾਨ ਮੋਤ ਹੋ ਗਈ।