ਨਾਬਾਲਿਗ ਲੜਕੀ ਨੂੰ ਭਜਾਇਆ ਗੁਆਂਢੀ ਨੇ, ਮਾਂ ਵਲੋਂ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਜੈਤੋਂ ਹਲਕੇ 'ਚ ਸਥਿਤ ਬਾਬਾ ਜੀਵਨ ਸਿੰਘ ਨਗਰ ਵਿੱਚੋਂ ਇੱਕ 15 ਸਾਲ ਦੀ ਨਬਾਲਿਗ ਲੜਕੀ ਨੂੰ ਨਾਲ ਦੇ ਘਰ ਦੇ ਮੁੰਡੇ ...

Neighbor was escaped with minor girl

ਫਰੀਦਕੋਟ  : ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਜੈਤੋਂ ਹਲਕੇ 'ਚ ਸਥਿਤ ਬਾਬਾ ਜੀਵਨ ਸਿੰਘ ਨਗਰ ਵਿੱਚੋਂ ਇੱਕ 15 ਸਾਲ ਦੀ ਨਬਾਲਿਗ ਲੜਕੀ ਨੂੰ ਨਾਲ ਦੇ ਘਰ ਦੇ ਮੁੰਡੇ ਵਲੋਂ ਵਰਗਲਾ ਕਿ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸ਼ਿਕਾਇਤ ਲੜਕੀ ਦੀ ਮਾਂ ਵੱਲੋਂ ਠਾਣੇ ਵਿੱਚ ਕੀਤੇ ਜਾਣ ਤੋਂ 18 ਦਿਨ ਬਾਅਦ ਵੀ ਪੁਲਿਸ ਪ੍ਰਸਾਸਨ ਨੇ ਕੋਈ ਕਦਮ ਨਹੀਂ ਚੁੱਕੇ।

ਜਿਸ ਤੋਂ ਬਾਅਦ ਠੋਕਰਾਂ ਖਾ ਰਹੇ ਪਰਿਵਾਰ ਵਾਲਿਆਂ ਨੇ 24 ਘੰਟੇ ਮਦਦ ਕਲੱਬ ਹਲਕਾ ਜੈਤੋ ਦੇ ਅਧਿਕਾਰੀ ਨਾਲ ਸਪੰਰਕ ਕੀਤਾ ਅਤੇ ਮਦਦ ਦੀ ਗੁਹਾਰ ਲਗਾਈ ਤਾਂ ਕਿ ਲੜਕੀ ਦੀ ਘਰ ਵਾਪਸੀ ਹੋ ਸਕੇ। ਲੜਕੀ ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੀ ਨਬਾਲਿਗ ਧੀ ਘਰ ਦੇ ਕੋਲ ਹੀ ਖੇਲ ਰਹੀ ਸੀ ਕਿ ਮਹੁੱਲੇ ਦਾ ਹੀ ਰਹਿਣ ਵਾਲਾ ਇੱਕ ਲੜਕਾ ਉਹ ਨੂੰ ਭਜਾ ਕਿ ਲੈ ਗਿਆ। 

ਕਲੱਬ ਪ੍ਰਧਾਨ ਗੁਰਭੇਜ ਸਿੰਘ ਨੇ ਕਿਹਾ ਕਿ 15 ਸਾਲਾ ਲੜਕੀ ਘਰ ਦੇ ਨੇੜਿਓ ਲਾਪਤਾ ਹੋਣ ਦੇ ਬਾਵਜੂਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਲੜਕੀ ਦੀ ਭਾਲ ਲਈ ਲਈ ਮਾਂ ਤਰਲੇ ਕਰ ਰਹੀ ਹੈ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਉਚਿਤ ਕਾਰਵਾਈ ਅਮਲ ਵਿੱਚ ਨਹੀਂ ਲਿਆਈ ਜਾ ਰਹੀ।

ਉਕਤ ਮਾਮਲੇ ਸੰਬੰਧਿਤ ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀ.ਆਈ.ਡੀ  ਬਰਾਂਚ ਦੇ ਅਧਿਕਾਰੀ ਹੁਣ ਸਾਰੇ ਮਾਮਲਾਂ ਦੀ ਪੜਤਾਲ ਕਰਣਗੇ ਜਿਸਦੇ ਨਾਲ ਜਲਦੀ ਤੋਂ ਜਲਦੀ ਲੜਕੀ ਦੀ ਘਰ ਵਾਪਸੀ ਹੋ ਸਕੇ। ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਭਰੋਸਾ ਦਿਵਾਉਣ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਲੜਕੀ ਕਦੋਂ ਮਾਂ ਕੋਲ ਸਹੀ ਸਲਾਮਤ ਪਹੁੰਚਦੀ ਹੈ।