ਨਬਾਲਿਗ ਕੁੜੀ ਨਾਲ ਬਲਾਤਕਾਰ ਮਾਮਲੇ 'ਚ ਕੋਰਟ ਨੇ ਦੋਸ਼ੀ ਨੂੰ ਸੁਣਾਈ 10 ਸਾਲ ਦੀ ਸਜਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਮੀਰਪੁਰ ਕੋਰਟ ਨੇ ਨਬਾਲਿਗ ਮੰਦਬੁਧੀ ਕੁੜੀ ਦੇ ਨਾਲ ਵਾਰ - ਵਾਰ ਬਲਾਤਕਾਰ ਕਰਨ ਤੋਂ ਬਾਅਦ ਗਰਭਵਤੀ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਵਿਅਕਤੀ ਨੂੰ ...

court accused 10 years punishment

ਹਮੀਰਪੁਰ : ਹਮੀਰਪੁਰ ਕੋਰਟ ਨੇ ਨਬਾਲਿਗ ਮੰਦਬੁਧੀ ਕੁੜੀ ਦੇ ਨਾਲ ਵਾਰ - ਵਾਰ ਬਲਾਤਕਾਰ ਕਰਨ ਤੋਂ ਬਾਅਦ ਗਰਭਵਤੀ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਵਿਅਕਤੀ ਨੂੰ 10 ਸਾਲ ਦੀ ਕਠੋਰ ਸਜਾ ਦੇ ਨਾਲ 10 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ। ਉਥੇ ਹੀ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਇਕ ਸਾਲ ਦੀ ਹੋਰ ਕਠੋਰ ਸਜਾ ਦਿਤੀ ਜਾਵੇਗੀ। ਜ਼ਿਲ੍ਹਾ ਕਾਨੂੰਨੀ ਮਾਹਿਰ ਚੰਦਰਸ਼ੇਖਰ ਭਾਟੀਆ ਨੇ ਦੱਸਿਆ ਕਿ ਪਦਮ ਸਿੰਘ ਠਾਕੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਮੀਰਪੁਰ ਦੀ ਅਦਾਲਤ ਨੇ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਸਪੁਤਰ ਸੋਹਨ ਲਾਲ ਨਿਵਾਸੀ ਘੁਘਰ ਪਾਲਮਪੁਰ ਜ਼ਿਲ੍ਹਾ ਕਾਂਗਡਾ ਨੂੰ ਸਜਾ ਸੁਣਾਈ ਹੈ।

ਭਾਟੀਆ ਨੇ ਦੱਸਿਆ ਕਿ ਸੁਜਾਨਪੁਰ ਦੀ ਰਹਿਣ ਵਾਲੀ ਨਬਾਲਿਗ ਮੰਦਬੁਧੀ ਕੁੜੀ ਦੇ ਪਿਤਾ ਨੇ 21 ਮਾਰਚ 2017 ਨੂੰ ਥਾਣਾ ਸੁਜਾਨਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ 14 ਸਾਲ ਦੀ ਕੁੜੀ ਘਰ ਵਿਚ ਰਹਿੰਦੀ ਸੀ। ਉਸ ਦੇ ਘਰ ਦੇ ਕੋਲ ਕੁਆਟਰ ਵਿਚ ਰਹਿਣ ਵਾਲੇ ਪਾਲਮਪੁਰ ਦੇ ਰਾਜਕੁਮਾਰ ਨੇ ਵਾਰ ਵਾਰ ਬਲਾਤਕਾਰ ਕੀਤਾ ਅਤੇ ਇਸ ਗੱਲ ਦਾ ਪਤਾ ਉਸ ਸਮੇਂ ਲਗਿਆ ਜਦੋਂ ਕੁੜੀ ਦੇ ਢਿੱਡ ਵਿਚ ਦਰਦ ਹੋਣ ਲਗਿਆ ਅਤੇ ਚੈਕਅਪ ਕਰਵਾਇਆ ਤਾਂ ਡਾਕਟਰ ਨੇ ਗਰਭਵਤੀ ਦੱਸਿਆ।

ਇਹ ਪੁੱਛਣ ਉੱਤੇ ਮੰਦਬੁਧੀ ਕੁੜੀ ਨੇ ਆਪਣੀ ਆਪ ਬੀਤੀ ਸੁਣਾਈ। ਪੀੜਿਤਾ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਉੱਤੇ ਉਸ ਦਾ ਡੀਐਨਏ ਟੇਸਟ ਕਰਵਾਇਆ ਗਿਆ, ਜਿਸ ਵਿਚ ਦੋਸ਼ੀ ਵਿਅਕਤੀ ਹੀ ਬੱਚੇ ਦਾ ਬਾਪ ਪਾਇਆ ਗਿਆ। ਮੁਕੱਦਮੇ ਦੀ ਤਫਤੀਸ਼ ਏਐਸਆਈ ਜੈਚੰਦ ਨੇ ਕੀਤੀ ਅਤੇ ਸਰਕਾਰ ਵਲੋਂ ਇਸ ਵਿਚ 24 ਗਵਾਹ ਪੇਸ਼ ਕੀਤੇ ਗਏ।