ਜ਼ਿਲ੍ਹਾ ਤਰਨਤਾਰਨ 'ਚ ਨਸ਼ੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਪਰਿਵਾਰ ਦਾ ਸੀ ਇਕਲੌਤਾ ਪੁੱਤਰ

photo

 

ਤਰਨਤਾਰਨ: ਤਰਨਤਾਰਨ ਦੇ ਮੁੰਡਾ ਪਿੰਡ 'ਚ ਨਸ਼ੇ ਦੀ ਓਵਰਡੋਜ਼ ਨੇ ਇਕ ਨਾਬਾਲਗ ਦੀ ਜਾਨ ਲੈ ਲਈ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਵਿਚ ਨਸ਼ਾ ਆਮ ਹੀ ਮਿਲਦਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇਥੇ ਨਸ਼ਾ ਖਰੀਦਣ ਆਉਂਦੇ ਹਨ।

ਇਹ ਵੀ ਪੜ੍ਹੋ: ਅੰਬਾਲਾ 'ਚ ਪਟਿਆਲਾ ਦੇ ਪਿਓ-ਪੁੱਤ ਦੀ ਹੋਈ ਮੌਤ, ਇਕ ਜ਼ਖ਼ਮੀ

ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ। ਉਹ ਸਿਰਫ਼ 17 ਸਾਲਾਂ ਦਾ ਸੀ। ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਨਾਬਾਲਗ  ਵਾਰ-ਵਾਰ ਟੀਕਾ ਲਗਾਉਣ ਲੱਗ ਜਾਂਦਾ ਸੀ।

ਇਹ ਵੀ ਪੜ੍ਹੋ: ਅਭਿਨੇਤਾ ਪ੍ਰਕਾਸ਼ ਰਾਜ ਨੇ ਚੰਦਰਯਾਨ-3 ਦਾ ਉਡਾਇਆ ਮਜ਼ਾਕ, ਭੜਕੇ ਲੋਕਾਂ ਨੇ ਐਕਟਰ 'ਤੇ ਜੰਮ ਕੇ ਕੱਢੀ ਭੜਾਸ 

ਪਰਿਵਾਰ ਦੇ ਸਾਰੇ ਮੈਂਬਰ ਹੁਣ ਸਰਕਾਰ, ਨਸ਼ਾ ਤਸਕਰਾਂ ਅਤੇ ਹੈਰੋਇਨ ਦੇ ਸੌਦਾਗਰਾਂ ਨੂੰ ਕੋਸ ਰਹੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਵਿਚੋਂ ਨਸ਼ਾ ਖ਼ਤਮ ਕਰਨ ਦੇ ਸਰਕਾਰ ਦੇ ਦਾਅਵੇ ਝੂਠੇ ਨਿਕਲੇ। 'ਆਪ' ਸਰਕਾਰ 'ਤੇ ਵਿਸ਼ਵਾਸ ਸੀ ਕਿ ਇਹ ਨਸ਼ਾ ਖ਼ਤਮ ਕਰ ਦੇਵੇਗੀ, ਪਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਨਸ਼ੇ ਪਹਿਲਾਂ ਵਾਂਗ ਵਿਕ ਰਹੇ ਹਨ। ਬੱਚੇ,  ਨੌਜਵਾਨ ਅਤੇ ਬਜ਼ੁਰਗ ਸਭ ਨਸ਼ੇ ਦੇ ਆਦੀ ਹਨ।