ਸਸਤੀ ਤੇ ਸਾਫ ਸੁਥਰੀ ਬਿਜਲੀ ਪੈਦਾਵਾਰ ਲਈ 4000 ਮੈਗਾਵਾਟ ਸੁਪਰ ਕਰੀਟੀਕਲ ਥਰਮਲ ਪਲਾਂਟ, 60 ਮੈਗਾਵਾਟ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਅਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੁਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜਮਾਂ ਵੱਲੋਂ ਨਿੱਜੀ ਖੇਤਰ ਦੇ

Meating

ਚੰਡੀਗੜ : ਬਠਿੰਡਾ ਅਤੇ ਰੋਪੜ ਸਥਿਤ 880 ਮੈਗਾਵਾਟ ਥਰਮਲ ਯੁਨਿਟਾਂ ਦੇ ਬੰਦ ਹੋਣ ਕਾਰਨ ਪੀ.ਐਸ.ਪੀ.ਸੀ.ਐਲ. ਦੇ ਮੁਲਾਜਮਾਂ ਵੱਲੋਂ ਨਿੱਜੀ ਖੇਤਰ ਦੇ ਦਬਦਬੇ ਦੇ ਸ਼ੰਕਿਆਂ ਨੂੰ ਖਤਮ ਕਰਨ ਦੇ ਮਕਸਦ ਨਾਲ ਬਿਜਲੀ ਮੰਤਰੀ ਪੰਜਾਬ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰੋਪੜ ਵਿਖੇ ਸੁਪਰ ਕਰੀਟੀਕਲ ਥਰਮਲ ਪਲਾਂਟ ਦੀ ਸਥਾਪਤੀ ਨੁੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ 5 ਯੂਨਿਟ ਹੋਣਗੇ ਅਤੇ ਇਸ ਦੇ ਹਰੇਕ ਯੂਨਿਟ ਦੀ ਬਿਜਲੀ ਪੈਦਾ ਕਰਨ ਦੇ ਸਮਰਥ 800 ਮੈਗਾਵਾਟ ਹੋਵਗੀ ਇਸ ਤੋਂ ਇਲਾਵਾ 60 ਮੈਗਾਵਾਟ ਬਾਇਉਮਾਸ ਪਲਾਂਟ ਅਤੇ 100 ਮੈਗਾਵਾਟ ਸੋਲਰ ਪਲਾਂਟ ਜਲਦ ਸਥਾਪਤ ਕੀਤੇ ਜਾਣਗੇ।

ਉਨ•ਾਂ ਕਿਹਾ ਕਿ ਪੁਰਾਣੇ ਚੱਲ ਰਹੇ ਯੂਨਿਟਾਂ ਨੂੰ ਬੰਦ ਕਰਨ ਦਾ ਮਤਲਬ ਇਹ ਨਹੀਂ ਕਿ ਰਾਜ ਵਿੱਚ ਨਿੱਜੀ ਖੇਤਰ ਦਾ ਦਬਦਬਾ ਬਣਾਇਆ ਜਾ ਰਿਹਾ ਹੈ ਸਗੋਂ ਕਿ ਪੁਰਾਣੀ ਤਕਨੀਕ ਦੀ ਥਾਂ ਤੇ ਨਵੀ ਤਕਨੀਕ ਲਿਆਂਦੀ ਜਾ ਰਹੀ ਜਿਸ ਨਾਲ ਕਿ ਸਸਤੀ ਤੇ ਸਾਫ ਸੁਥਰੀ ਬਿਜਲੀ ਪੈਦਾਵਾਰ ਹੋ ਸਕੇ। ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਸ਼ਾਂਝੀ ਮੁਲਾਜ਼ਮ ਜਥੇਬੰਦੀ ਦੇ ਵਫਦ ਨੂੰ ਧਿਆਨ ਪੂਰਵਕ ਸੁਣਦਿਆਂ ਸ, ਕਾਂਗੜ ਨੇ ਭਰੋਸਾ ਦਿੱਤਾ ਕਿ ਮੌਜੂਦਾ ਬਿਜਲੀ ਖ੍ਰੀਦ ਸਬੰਧੀ ਸਮਝੋਤਿਆਂ ਨੂੰ ਮੁੜ ਵਾਚਣ ਲਈ ਜਲਦ ਹੀ ਪੀ.ਐਸ.ਪੀ.ਸੀ.ਐਲ. , ਪੀ.ਐਸ.ਟੀ.ਸੀ.ਐਲ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆ ਦੀ ਇਕ ਸਾਂਝੀ ਕਮੇਟੀ ਗਠਿਤ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਉਨ•ਾਂ ਇਹ ਵੀ ਭਰੋਸਾ ਦਿੱਤਾ ਕਿ 23 ਸਾਲਾ ਤਰੱਕੀ ਅਤੇ ਪੈਅ ਬੇਂਡ ਮਾਮਲੇ ਵਿਚ ਮੁਲਾਜਮ ਪੱਖੀ ਹੱਲ ਕੱਢਿਆ ਜਾਵੇਗਾ ਅਤੇ ਨਾਲ ਹੀ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸਲਾਹ ਦਿੱਤੀ ਕਿ ਆਗਾਮੀ ਬੋਰਡ ਆਫ ਡਾਇਰੈਕਟਰ ਦੌਰਾਨ ਇਸ ਮਾਮਲੇ ਨੂੰ ਜਰੂਰ ਚੁਕਣ।ਉਨ•ਾਂ ਦੱਸਿਆ 600 ਮੁਲਾਜਮਾਂ ਨੂੰ ਤਰੱਕੀ ਦਿੱਤੀ ਜਾ ਚੁਕੀ ਹੈ ਅਤੇ ਜਲਦ ਹੀ 400 ਹੋਰ ਮੁਲਾਜਮਾਂ ਨੂੰ ਤਰੱਕੀ ਦਿੱਤੀ ਜਾ ਰਹੀ ਹੈ।

ਡਿਊਟੀ ਦੋਰਾਨ ਥੋੜ ਸਮੇਂ ਦੇ ਕੱਚੇ ਮੁਲਾਜ਼ਮਾਂ ਦੀ ਕਰੰਟ ਨਾਲ ਹੋਣ ਵਾਲੀਆਂ  ਮੌਤਾਂ ਨੂੰ ਮੰਦਭਾਗਾ ਕਰਾਰ ਦਿੰਦਿਆ ਬਿਜਲੀ ਮੰਤਰੀ ਨੇ ਸੀ.ਐਮ.ਡੀ. ਨੂੰ ਨਿਰਦੇਸ਼ ਦਿੱਤਾ ਕਿ ਅਜਿਹੇ ਮਾਮਲਿਆ ਵਿੱਚ ਦਿੱਤੇ ਜਾਣ ਵਾਲੇ ਮਾਆਵਜੇ ਬਾਰੇ ਮਾਪਦੰਡਾਂ ਨੂੰ ਮੁੜ ਵਿਚਾਰਿਆ ਜਾਵੇ ਅਤੇ  ਅਜਿਹੇ  ਕੱਚੇ ਮੁਲਾਜਮਾਂ ਦੀ ਮੋਤ ਹੋਣ ਦੀ ਸੂਰਤ ਵਿੱਚ ਆਸ਼ਰਿਤਾਂ ਨੂੰ ਪ੍ਰਤੀਪੂਰਤੀ / ਨੋਕਰੀ ਦੇਣ ਸਬੰਧੀ ਵਿਚਾਰਿਆ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਏ.ਵੈਣੂ ਪ੍ਰਸ਼ਾਦ ਪ੍ਰਮੁੱਖ ਸਕੱਤਰ ਬਿਜਲੀ, ਇੰਜ. ਬਲਦੇਵ ਸਿੰਘ ਸਰਾਂ ਸੀ.ਐਮ.ਡੀ.,ਪੀ.ਐਸ.ਪੀ.ਐਲ. ਅਤੇ ਸ਼੍ਰੀ ਆਰ.ਪੀ. ਪਾਂਡੋਵ ਨਿਰਦੇਸ਼ਕ (ਪ੍ਰਬੰਧ) ਹਾਜਰ ਸਨ।