ਵਾਤਾਵਰਣ ਸੰਭਾਲ ਮੁਹਿੰਮ ਤਹਿਤ ਬੀ.ਬੀ.ਐਮ.ਬੀ. ਨੇ ਲਾਏ 7400 ਪੌਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਗਈ ਮੁਹਿੰਮ ਤਹਿਤ 35 ਹਜ਼ਾਰ ਬੂਟੇ ਲਗਾਉਣ ਦੇ ਮਿੱਥੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ...............

BBMB Chairman and Employees

ਨੰਗਲ : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਵਾਤਾਵਰਣ ਦੀ ਸੰਭਾਲ ਲਈ ਚਲਾਈ ਗਈ ਮੁਹਿੰਮ ਤਹਿਤ 35 ਹਜ਼ਾਰ ਬੂਟੇ ਲਗਾਉਣ ਦੇ ਮਿੱਥੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਅੱਜ ਬੀ.ਬੀ.ਐਮ.ਬੀ. ਦੇ ਚੇਅਰਮੈਨ ਇੰਜੀਨੀਅਰ ਡੀ.ਕੇ. ਸ਼ਰਮਾ ਵਲੋਂ ਕਰਮਚਾਰੀਆਂ ਦੇ ਸਕੂਲੀ ਬੱਚਿਆ ਦੀ ਹਾਜ਼ਰੀ ਵਿਚ ਅੱਜ 7400 ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਹ ਬੂਟੇ ਅੱਜ ਹੀ ਲਗਾਏ ਜਾਣੇ ਹਨ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆ ਚੇਅਰਮੈਨ ਡੀ.ਕੇ. ਸ਼ਰਮਾ ਨੇ ਦਸਿਆ ਕਿ ਉਨ੍ਹਾਂ ਵਲੋਂ 35000 ਬੂਟੇ ਲਗਾਉਣ ਦਾ ਟੀਚਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਦੇਸ਼ ਵਿਚੋਂ ਨੰਗਲ ਹਰੇ ਭਰੇ ਹੋਣ ਵਿਚ ਪਹਿਲੇ ਨੰਬਰ 'ਤੇ ਆਵੇ।

ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਚਲਦਿਆਂ ਹਰ ਵਿਅਕਤੀ ਨੂੰ ਵਾਤਾਵਰਣ ਦੀ ਸੰਭਾਲ ਵਿਚ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਵਿਚ ਬੂਟਿਆ ਦੀ ਰਹਿੰਦੀ ਸੰਖਿਆ ਵੀ ਪੂਰੀ ਕਰ ਲਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ਼ ਇੰਜੀਨੀਅਰ ਏ.ਕੇ. ਸ਼ਰਮਾ, ਭਾਰਤ ਭੂਸ਼ਣ ਐਫ. ਏ., ਇੰਜੀ. ਤਰੁਣ ਅਗਰਵਾਲ, ਸਕੱਤਰ ਵਿਭਾਗ, ਇੰਜੀਨੀਅਰ ਜੇ.ਕੇ. ਗੁਪਤਾ ਚੀਫ ਇੰਜੀਨੀਅਰ, ਡਿਪਟੀ ਚੀਫ ਇੰਜੀਨੀਅਰ ਹੁਸਨ ਲਾਲ ਕੰਬੋਜ਼, ਇੰਜੀਨੀਅਰ ਕੇ.ਕੇ. ਸੂਦ,ਇੰਜੀਨੀਅਰ ਐਸ.ਕੇ. ਬੇਦੀ, ਇੰਜੀਨੀਅਰ ਆਰ.ਕੇ. ਸਿੰਗਲਾ, ਬਲਬੀਰ ਸਿੰਘ ਤੋਂ ਇਲਾਵਾਂ ਡੀ.ਏ.ਵੀ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।