ਪੰਜਾਬ ਵਿਜੀਲੈਂਸ ਬਿਊਰੋ ਵਲੋਂ ਹੜਾਂ  ਨਾਲ ਪ੍ਰਭਾਵਿਤ ਕੇਰਲ ਲਈ ਇਕ ਦਿਨ ਦੀ ਤਨਖਾਹ ਦਾ ਚੈਕ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੜ ਨਾਲ ਪ੍ਰਭਾਵਿਤ ਕੇਰਲ

Punjab Vigilance Bureau Hands Over Day’s Salary To Cm For Flood-Hit Kerala

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੜ ਨਾਲ ਪ੍ਰਭਾਵਿਤ ਕੇਰਲ ਦੇ ਲੋਕਾਂ ਨੂੰ  ਰਾਹਤ ਮੁਹਈਆ ਕਰਵਾਉਣ ਦੀ ਕੀਤੀ ਗਈ ਨਿੱਜੀ ਅਪੀਲ ਦੇ ਹੁੰਗਾਰੇ ਵਜੋਂ ਹੁਣ ਸੂਬੇ ਦੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਰਾਹਤ ਵਿੱਚ ਆਪਣਾ ਯੋਗਦਾਨ ਪਾਇਆ ਹੈ।

ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੜ ਪੀੜਤ ਲੋਕਾਂ ਦੀ ਮਦਦ ਲਈ ਬਿਊਰੋ ਦੇ ਸਟਾਫ ਨੇ ਆਪਣੀ ਇਕ-ਇਕ ਦਿਨ ਦੀ ਤਨਖਾਹ ਦਿੱਤੀ ਹੈ। ਬੁਲਾਰੇ ਅਨੁਸਾਰ ਏ.ਡੀ.ਜੀ.ਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ.ਕੇ.ਉਪਲ ਨੇ ਅੱਜ ਦੁਪਹਿਰ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਸਥਾਨ 'ਤੇ ਉਨਾਂ  ਨੂੰ 5 ਲੱਖ ਰੁਪਏ ਦਾ ਚੈਕ ਭੇਟ ਕੀਤਾ।

ਮੁੱਖ ਮੰਤਰੀ ਨੇ ਕੇਰਲਾ ਦੇ ਲੋਕਾਂ ਦੀ ਮਦਦ ਲਈ ਵੱਡੀ ਪੱਧਰ 'ਤੇ ਅੱਗੇ ਆਉਣ ਵਾਸਤੇ ਪੰਜਾਬੀਆਂ ਦੀ ਦੀ ਸਰਾਹਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਕਟ ਦੀ ਘੜੀ ਕੇਰਲਾ ਦੇ ਲੋਕਾਂ ਦੇ ਮਦਦ ਵਾਸਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਖੁਲ• ਦਿੱਲੀ ਨਾਲ ਦਾਨ ਦੇਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ 150 ਮੀਟਰਕ ਟਨ ਰਾਹਤ ਸਾਮਗਰੀ ਚਾਰ ਹਵਾਈ ਜਹਾਜਾਂ ਰਾਹੀਂ ਕੇਰਲ ਭੇਜੀ ਹੈ ਤਾਂ ਜੋ ਹੜ•ਾਂ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮਦਦ ਹੋ ਸਕੇ।